BibleAll
Home
Bible
Parallel Reading
About
Contact
Login
Verse of the Day
The LORD is my shepherd; I shall not want.
Psalm: 23:1
King James Versions
Tamil Bible
Alkitab Bible
American Standard Version
Bible Latinoamericana Spanish
Biblia Ave Maria
Biblia Cornilescu Română
Biblia Cristiana en Espaคol
Bกblia da Mulher Catขlica
Elberfelder Bible
Hebrew Bible (Tanakh)
Hindi Bible
Holy Bible in Arabic
Holy Bible KJV Apocrypha
Italian Riveduta Bible
La Bible Palore Vivante
La Bible Darby Francis
La Biblia Moderna en Espaคol
La Biblia NTV en Espaคol
Magandang Balita Biblia libre
Malayalam Bible
Marathi Bible
Tagalog Bible
Telugu Bible
The Holy Bible in Spanish
The Holy Bible RSV
The Vietnamese Bible
Urdu Bible
Zulu Bible Offline
Библия. Синодальный перевод
Punjabi Bible
Korean Bible
Select Book Name
ਉਤਪਤ
ਕੂਚ
ਲੇਵੀਆਂ ਦੀ ਪੋਥੀ
ਗਿਣਤੀ
ਬਿਵਸਥਾ ਸਾਰ
ਯਹੋਸ਼ੁਆ
ਰੂਥ
1 ਸਮੂਏਲ
2 ਸਮੂਏਲ
1 ਰਾਜਿਆਂ
2 ਰਾਜਿਆਂ
1 ਇਤਹਾਸ
2 ਇਤਹਾਸ
ਅਜ਼ਰਾ
ਨਹਮਯਾਹ
ਅਸਤਰ
ਅੱਯੂਬ
ਜ਼ਬੂਰ
ਕਹਾਉਤਾਂ
ਉਪਦੇਸ਼ਕ
ਸਲੇਮਾਨ ਦਾ ਗੀਤ
ਯਸਾਯਾਹ
ਯਿਰਮਿਯਾਹ
ਵਿਰਲਾਪ
ਹਿਜ਼ਕੀਏਲ
ਦਾਨੀਏਲ
ਹੋਸ਼ੇਆ
ਯੋਏਲ
ਆਮੋਸ
ਓਬਦਯਾਹ
ਯੂਨਾਹ
ਮੀਕਾਹ
ਨਹੂਮ
ਹਬਕੱੂਕ
ਸਫ਼ਨਯਾਹ
ਹੱਜਈ
ਜ਼ਕਰਯਾਹ
ਮਲਾਕੀ
ਮੱਤੀ
ਮਰਕੁਸ
ਲੂਕਾ
ਯੂਹੰਨਾ
ਰਸੂਲਾਂ ਦੇ ਕਰਤੱਬ
ਰੋਮੀਆਂ ਨੂੰ
1 ਕੁਰਿੰਥੀਆਂ ਨੂੰ
2 ਕੁਰਿੰਥੀਆਂ ਨੂੰ
ਗਲਾਤੀਆਂ ਨੂੰ
ਅਫ਼ਸੀਆਂ ਨੂੰ
ਫ਼ਿਲਿੱਪੀਆਂ ਨੂੰ
ਕੁਲੁੱਸੀਆਂ ਨੂੰ
1 ਥੱਸਲੁਨੀਕੀਆਂ ਨੂੰ
2 ਥੱਸਲੁਨੀਕੀਆਂ ਨੂੰ
1 ਤਿਮੋਥਿਉਸ ਨੂੰ
2 ਤਿਮੋਥਿਉਸ ਨੂੰ
ਤੀਤੁਸ ਨੂੰ
ਫ਼ਿਲੇਮੋਨ ਨੂੰ
ਇਬਰਾਨੀਆਂ ਨੂੰ
ਯਾਕੂਬ
1 ਪਤਰਸ
2 ਪਤਰਸ
1 ਯੂਹੰਨਾ
2 ਯੂਹੰਨਾ
3 ਯੂਹੰਨਾ
ਯਹੂਦਾਹ
ਪਰਕਾਸ਼ ਦੀ ਪੋਥੀ
Chapter
Verse
Go
Prev
Punjabi Bible
Next
2 ਕੁਰਿੰਥੀਆਂ ਨੂੰ : 7
Track Name
00:00
00:00
Chapters
1
2
3
4
5
6
7
8
9
10
11
12
13
ਪਿਆਰੇ ਮਿੱਤਰੋ, ਸਾਡੇ ਕੋਲ ਇਹ ਵਾਅਦੇ ਹਨ। ਇਸ ਲਈ ਸਾਨੂੰ ਆਪਣੇ ਆਪ ਨੂੰ ਹਰ ਚੀਜ਼ ਤੋਂ ਸ਼ੁਧ ਕਰ ਲੈਣਾ ਚਾਹੀਦਾ ਹੈ ਜੋ ਸਾਡੇ ਸ਼ਰੀਰ ਜਾਂ ਆਤਮੇ ਨੂੰ ਅਸ਼ੁਧ ਬਣਾਉਂਦੀ ਹੈ। ਸਾਨੂੰ ਆਪਣੇ ਜੀਵਨ ਢੰਗ ਵਿੱਚ ਸੰਪੂਰਣ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਅਸੀਂ ਪਰਮੇਸ਼ੁਰ ਡਾ ਆਦਰ ਕਰਦੇ ਹਾਂ।
ਸਾਡੇ ਲਈ ਆਪਣੇ ਦਿਲ ਖੋਲ੍ਹ ਦਿਓ। ਅਸੀਂ ਕਿਸੇ ਦਾ ਬੁਰਾ ਨਹੀਂ ਕੀਤਾ। ਅਸੀਂ ਕਿਸੇ ਵਿਅਕਤੀ (ਦੇ ਵਿਸ਼ਵਾਸ) ਨੂੰ ਤਬਾਹ ਨਹੀਂ ਕੀਤਾ, ਅਤੇ ਕਿਸ ਨੂੰ ਵੀ ਧੋਖਾ ਨਹੀਂ ਦਿੱਤਾ।
ਇਹ ਗੱਲ ਮੈਂ ਤੁਹਾਨੂੰ ਕਸੂਰਵਾਰ ਠਹਿਰਾਉਣ ਲਈ ਨਹੀਂ ਆਖ ਰਿਹਾ। ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਹੈ ਕਿ ਅਸੀਂ ਤੁਹਾਨੂੰ ਇੰਨਾ ਪਿਆਰ ਕਰਦੇ ਹਾਂ ਕਿ ਤੁਹਾਡੇ ਲਈ ਜਿਉਂਦੇ ਇਛੁੱਕ ਹਾਂ ਅਤੇ ਇਥੋਂ ਤੱਕ ਕਿ ਤੁਹਾਡੇ ਨਾਲ ਮਰਨ ਦੇ ਵੀ।
ਮੈਨੂੰ ਤੁਹਾਡੇ ਉੱਪਰ ਪੂਰਾ ਭਰੋਸਾ ਹੈ। ਮੈਨੂੰ ਤੁਹਾਡੇ ਉੱਪਰ ਬਹੁਤ ਮਾਣ ਹੈ। ਮੈਂ ਤੁਹਾਡੇ ਕੋਲੋਂ ਬਹੁਤ ਹੌਂਸਲਾ ਪ੍ਰਾਪਤ ਕੀਤਾ ਹੈ। ਅਤੇ ਮੈਂ ਆਪਣੇ ਸਾਰੇ ਦੁੱਖਾਂ ਵਿੱਚ ਬਹੁਤ ਖੁਸ਼ ਹਾਂ।
ਜਦੋਂ ਅਸੀਂ ਮਕਦੂਨਿਯਾ ਵਿੱਚ ਆਏ ਸੀ ਤਾਂ ਸਾਨੂੰ ਕੋਈ ਅਰਾਮ ਨਹੀਂ ਮਿਲਿਆ। ਸਾਨੂੰ ਸਾਰੇ ਪਾਸੇ ਔਕੜਾਂ ਦਿਖਾਈ ਦਿੰਦੀਆਂ ਸਨ। ਸਾਡੇ ਬਾਹਰ ਲੜਾਈਆਂ ਸਨ ਅਤੇ ਸਾਡੇ ਅੰਦਰ ਡਰ।
ਪਰ ਪਰਮੇਸ਼ੁਰ ਦੁਖੀਆਂ ਨੂੰ ਸੁਖ ਦਿੰਦਾ ਹੈ। ਅਤੇ ਪਰਮੇਸ਼ੁਰ ਨੇ ਤੀਤੁਸ ਦੇ ਆਉਣ ਤੇ ਸਾਨੂੰ ਦਿਲਾਸਾ ਦਿੱਤਾ।
ਉਸਦੀ ਆਮਦ ਨੇ ਸਾਨੂੰ ਦਿਲਾਸਾ ਦਿੱਤਾ ਅਤੇ ਨਾਲੇ ਜਿਹੜਾ ਦਿਲਾਸਾ ਤੁਸੀਂ ਉਸਨੂੰ ਦਿੱਤਾ, ਤੀਤੁਸ ਨੇ ਸਾਨੂੰ ਦਸਿਆ ਕਿ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ। ਉਸਨੇ ਦਸਿਆ ਕਿ ਤੁਸੀਂ ਆਪਣੇ ਗਲਤ ਕੀਤੇ ਲਈ ਮਾਫ਼ੀ ਚਾਹੁੰਦੇ ਸੀ। ਅਤੇ ਤੀਤੁਸ ਨੇ ਮੈਨੂੰ ਤੁਹਾਡੀ ਮੇਰੇ ਲਈ ਚਿੰਤਾ ਬਾਰੇ ਵੀ ਦਸਿਆ। ਇਹ ਸੁਣਕੇ ਮੈਨੂੰ ਬਹੁਤ ਖੁਸ਼ੀ ਹੋਈ।
ਹਾਲਾਂ ਕਿ ਮੈਂ ਤੁਹਾਨੂੰ ਆਪਣੀ ਚਿੱਠੀ ਰਾਹੀਂ ਉਦਾਸ ਕੀਤਾ ਹੈ, ਪਰ ਮੈਨੂੰ ਇਸ ਵਾਸਤੇ ਕੋਈ ਖੇਦ ਨਹੀਂ। ਮੈਨੂੰ ਪਤਾ ਹੈ ਕਿ ਤੁਸੀਂ ਮੇਰੀ ਚਿੱਠੀ ਰਾਹੀਂ ਉਦਾਸ ਹੋ ਗਏ ਅਤੇ ਇਸ ਲਈ ਦੁਖ ਮਹਿਸੂਸ ਕੀਤਾ। ਪਰ ਇਸ ਨੇ ਤੁਹਾਨੂੰ ਬਹੁਤ ਥੇੜੇ ਚਿਰ ਲਈ ਉਦਾਸ ਕੀਤਾ।
ਹੁਣ ਮੈਂ ਖੁਸ਼ ਹਾਂ। ਇਸ ਲਈ ਨਹੀਂ ਕਿ ਮੈਂ ਤੁਹਾਨੂੰ ਉਦਾਸੀ ਦੇਣ ਦਾ ਕਾਰਣ ਬਣਿਆ ਹਾਂ, ਪਰ ਕਿਉਂ ਜੁ ਇਸ ਰਾਹੀਂ ਤੁਹਾਡੇ ਦਿਲ ਬਦਲ ਗਏ ਹਨ। ਤੁਸੀਂ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਉਦਾਸੀ ਨੂੰ ਲਿਆ। ਇਸ ਲਈ ਅਸੀਂ ਤੁਹਾਨੂੰ ਕਿਸੇ ਤਰ੍ਹਾਂ ਵੀ ਦੁਖ ਨਹੀਂ ਪਹੁੰਚਾਇਆ।
ਉਦਾਸੀ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਵਿਅਕਤੀ ਨੂੰ ਆਪਣੇ ਹਿਰਦੇ ਅਤੇ ਜੀਵਨ ਨੂੰ ਤਬਦੀਲ ਕਰਾਉਂਦੀ ਹੈ। ਇਹ ਵਿਅਕਤੀ ਨੂੰ ਮੁਕਤੀ ਵੱਲ ਲੈ ਜਾਂਦੀ ਹੈ, ਅਤੇ ਇਸ ਗੱਲ ਦਾ ਸਾਨੂੰ ਕੋਈ ਦੁਖ ਨਹੀਂ ਹੋ ਸਕਦਾ। ਜਿਹੜੀ ਉਦਾਸੀ ਦੁਨੀਆਂ ਦਿੰਦੀ ਹੈ ਉਹ ਲੋਕਾਂ ਲਈ ਮੌਤ ਲਿਆਉਂਦੀ ਹੈ।
ਤੁਹਾਨੂੰ ਗਮ ਮਿਲਿਆ ਜਿਹੜਾ ਪਰਮੇਸ਼ੁਰ ਚਾਹੁੰਦਾ ਸੀ। ਹੁਣ ਦੇਖੋ ਇਸ ਗਮ ਨੇ ਤੁਹਾਨੂੰ ਕੀ ਦਿੱਤਾ ਹੈ। ਇਸ ਗਮ ਨੇ ਤੁਹਾਨੂੰ ਬਹੁਤ ਗੰਭੀਰ ਬਣਾਇਆ ਹੈ। ਇਸਨੇ ਤੁਹਾਨੂੰ ਇਸ ਯੋਗ ਬਣਾਇਆ ਕਿ ਤੁਸੀਂ ਆਪਣੇ ਨਿਰਦੋਸ਼ ਹੋਣ ਦਾ ਪ੍ਰਮਾਣ ਦੇ ਸਕੋਂ। ਇਸਨੇ ਤੁਹਾਡੇ ਅੰਦਰ ਗੁੱਸਾ ਅਤੇ ਡਰ ਪੈਦਾ ਕੀਤਾ। ਇਸਨੇ ਤੁਹਾਨੂੰ ਮੇਰੇ ਬਾਰੇ ਫ਼ਿਕਰਮੰਦ ਬਣਾਇਆ। ਇਸਨੇ ਤੁਹਾਡੇ ਅੰਦਰ ਨਿਆਂ ਦੇਣ ਦੀ ਇੱਛਾ ਨੂੰ ਪੈਦਾ ਕੀਤਾ ਹੈ। ਤੁਸੀਂ ਇਸ ਗੱਲ ਦਾ ਪ੍ਰਮਾਣ ਦੇ ਦਿੱਤਾ ਹੈ ਕਿ ਤੁਸੀਂ ਉਸ ਸਮਸਿਆ ਬਾਰੇ ਕਿਸੇ ਵੀ ਪਖੋਂ ਗੁਨਾਹਗਾਰ ਨਹੀਂ ਸੀ। ਮੈਂ ਇਹ ਪੱਤਰ ਗਲਤ ਕੰਮ ਲਈ ਨਹੀਂ ਲਿਖਿਆ ਅਤੇ ਨਾ ਹੀ ਉਸ ਲਈ ਜਿਸਨੂੰ ਸਦਮਾ ਲਗਿਆ।
ਪਰ ਮੈਂ ਉਹ ਪੱਤਰ ਤੁਹਾਨੂੰ ਇਸ ਲਈ ਲਿਖਿਆ ਸੀ ਕਿ ਤੁਸੀਂ ਪਰਮੇਸ਼ੁਰ ਦੇ ਸਨਮੁਖ ਇਹ ਦੇਖ ਸਕੋਂ ਕਿ ਤੁਹਾਨੂੰ ਸਾਡੀ ਕਿੰਨੀ ਪਰਵਾਹ ਹੈ।
ਇਹੀ ਕਾਰਣ ਹੈ ਕਿ ਸਾਨੂੰ ਸੁਖ ਮਿਲਿਆ।ਸਾਨੂੰ ਇਹ ਗੱਲ ਦੀ ਹੋਰ ਵੀ ਖੁਸ਼ੀ ਹੋਈ ਕਿ ਤੀਤੁਸ ਇੰਨਾ ਖੁਸ਼ ਪਾਇਆ ਗਿਆ ਸੀ। ਤੁਸੀਂ ਸਾਰਿਆਂ ਨੇ ਉਸਨੂੰ ਬਹੁਤ ਸੁਖ ਦਿੱਤਾ।
ਮੈਂ ਤੀਤੁਸ ਨੂੰ ਤੁਹਾਡੇ ਬਾਰੇ ਅਭਿਮਾਨ ਜਤਾਇਆ ਸੀ। ਅਤੇ ਤੁਸੀਂ ਇਹ ਦਰਸ਼ਾ ਦਿੱਤਾ ਕਿ ਮੈਂ ਠੀਕ ਸੀ। ਅਸੀਂ ਸਰਿਆਂ ਨੇ ਜੋ ਕੁਝ ਵੀ ਤੁਹਾਨੂੰ ਆਖਿਆ ਉਹ ਸੱਚ ਸੀ। ਅਤੇ ਤੁਸੀਂ ਇਸ ਗੱਲ ਦਾ ਸਬੂਤ ਦੇ ਦਿੱਤਾ ਹੈ। ਕਿ ਜਿਨ੍ਹਾਂ ਗੱਲਾਂ ਬਾਰੇ ਅਸੀਂ ਤੀਤੁਸ ਨੂੰ ਅਭਿਮਾਨ ਜਤਾਇਆ ਸੀ ਉਹ ਠੀਕ ਸਨ।
ਜਦੋਂ ਵੀ ਉਹ ਯਾਦ ਕਰਦਾ ਹੈ ਕਿ ਤੁਸੀਂ ਸਾਰੇ ਉਸਨੂੰ ਮੰਨਣ ਲਈ ਤਿਆਰ ਸੀ ਤੁਹਾਡੇ ਵੱਲ ਉਸਦਾ ਪਿਆਰ ਵਧ ਜਾਂਦਾ ਹੈ। ਤੁਸੀਂ ਉਸਨੂੰ ਆਦਰ ਅਤੇ ਭੈਅ ਨਾਲ ਜੀ ਆਇਆਂ ਆਖਿਆ ਸੀ
ਮੈਂ ਬਹੁਤ ਖੁਸ਼ ਹਾਂ ਕਿ ਮੈਂ ਤੁਹਾਡੇ ਤੇ ਪੂਰਾ ਭਰੋਸਾ ਕਰ ਸਕਦਾ ਹਾਂ।
×
×
Save
Close