BibleAll
Home
Bible
Parallel Reading
About
Contact
Login
Verse of the Day
Be not deceived: evil communications corrupt good manners.
1 Corinthians: 15:33
King James Versions
Tamil Bible
Alkitab Bible
American Standard Version
Bible Latinoamericana Spanish
Biblia Ave Maria
Biblia Cornilescu Română
Biblia Cristiana en Espaคol
Bกblia da Mulher Catขlica
Elberfelder Bible
Hebrew Bible (Tanakh)
Hindi Bible
Holy Bible in Arabic
Holy Bible KJV Apocrypha
Italian Riveduta Bible
La Bible Palore Vivante
La Bible Darby Francis
La Biblia Moderna en Espaคol
La Biblia NTV en Espaคol
Magandang Balita Biblia libre
Malayalam Bible
Marathi Bible
Tagalog Bible
Telugu Bible
The Holy Bible in Spanish
The Holy Bible RSV
The Vietnamese Bible
Urdu Bible
Zulu Bible Offline
Библия. Синодальный перевод
Punjabi Bible
Korean Bible
Select Book Name
ਉਤਪਤ
ਕੂਚ
ਲੇਵੀਆਂ ਦੀ ਪੋਥੀ
ਗਿਣਤੀ
ਬਿਵਸਥਾ ਸਾਰ
ਯਹੋਸ਼ੁਆ
ਰੂਥ
1 ਸਮੂਏਲ
2 ਸਮੂਏਲ
1 ਰਾਜਿਆਂ
2 ਰਾਜਿਆਂ
1 ਇਤਹਾਸ
2 ਇਤਹਾਸ
ਅਜ਼ਰਾ
ਨਹਮਯਾਹ
ਅਸਤਰ
ਅੱਯੂਬ
ਜ਼ਬੂਰ
ਕਹਾਉਤਾਂ
ਉਪਦੇਸ਼ਕ
ਸਲੇਮਾਨ ਦਾ ਗੀਤ
ਯਸਾਯਾਹ
ਯਿਰਮਿਯਾਹ
ਵਿਰਲਾਪ
ਹਿਜ਼ਕੀਏਲ
ਦਾਨੀਏਲ
ਹੋਸ਼ੇਆ
ਯੋਏਲ
ਆਮੋਸ
ਓਬਦਯਾਹ
ਯੂਨਾਹ
ਮੀਕਾਹ
ਨਹੂਮ
ਹਬਕੱੂਕ
ਸਫ਼ਨਯਾਹ
ਹੱਜਈ
ਜ਼ਕਰਯਾਹ
ਮਲਾਕੀ
ਮੱਤੀ
ਮਰਕੁਸ
ਲੂਕਾ
ਯੂਹੰਨਾ
ਰਸੂਲਾਂ ਦੇ ਕਰਤੱਬ
ਰੋਮੀਆਂ ਨੂੰ
1 ਕੁਰਿੰਥੀਆਂ ਨੂੰ
2 ਕੁਰਿੰਥੀਆਂ ਨੂੰ
ਗਲਾਤੀਆਂ ਨੂੰ
ਅਫ਼ਸੀਆਂ ਨੂੰ
ਫ਼ਿਲਿੱਪੀਆਂ ਨੂੰ
ਕੁਲੁੱਸੀਆਂ ਨੂੰ
1 ਥੱਸਲੁਨੀਕੀਆਂ ਨੂੰ
2 ਥੱਸਲੁਨੀਕੀਆਂ ਨੂੰ
1 ਤਿਮੋਥਿਉਸ ਨੂੰ
2 ਤਿਮੋਥਿਉਸ ਨੂੰ
ਤੀਤੁਸ ਨੂੰ
ਫ਼ਿਲੇਮੋਨ ਨੂੰ
ਇਬਰਾਨੀਆਂ ਨੂੰ
ਯਾਕੂਬ
1 ਪਤਰਸ
2 ਪਤਰਸ
1 ਯੂਹੰਨਾ
2 ਯੂਹੰਨਾ
3 ਯੂਹੰਨਾ
ਯਹੂਦਾਹ
ਪਰਕਾਸ਼ ਦੀ ਪੋਥੀ
Chapter
Verse
Go
Prev
Punjabi Bible
Next
ਯੂਹੰਨਾ : 12
Track Name
00:00
00:00
Chapters
1
2
3
4
5
6
7
8
9
10
11
12
13
14
15
16
17
18
19
20
21
ਪਸਾਹ ਦੇ ਤਿਉਹਾਰ ਤੋਂ ਛੇ ਦਿਨ ਪਹਿਲਾਂ ਯਿਸੂ ਬੈਤਆਨਿਯਾ ਨੂੰ ਆਇਆ ਇਹ ਉਹ ਸ਼ਹਿਰ ਸੀ ਜਿਥੇ ਲਾਜ਼ਰ ਰਹਿੰਦਾ ਸੀ। ਲਾਜ਼ਰ ਉਹ ਆਦਮੀ ਸੀ (ਜਿਸਨੂੰ ਯਿਸੂ ਨੇ ਮੌਤ ਤੋਂ ਉਭਾਰਿਆ)
ਉਥੇ ਉਨ੍ਹਾਂ ਨੇ ਯਿਸੂ ਵਾਸਤੇ ਰਾਤ ਦਾ ਭੋਜਨ ਤਿਆਰ ਕੀਤਾ ਸੀ ਅਤੇ ਮਾਰਥਾ ਨੇ ਭੋਜਨ ਵਰਤਾਇਆ। ਲਾਜ਼ਰ ਉਨ੍ਹਾਂ ਵਿੱਚੋਂ ਇੱਕ ਸੀ ਜੋ ਯਿਸੂ ਨਾਲ ਭੋਜਨ ਕਰ ਰਿਹਾ ਸੀ।
ਮਰਿਯਮ ਨੇ ਨਰਦ ਦੀ ਜੜ੍ਹ ਤੋਂ ਬਣੇ ਮਹਿੰਗੇ ਅਤਰ ਦਾ ਅਧਾ ਸੇਰ ਲਿਆ। ਉਸਨੇ ਇਸਨੂੰ ਯਿਸੂ ਦੇ ਚਰਣਾਂ ਉੱਤੇ ਡੋਲ੍ਹਿਆ ਅਤੇ ਆਪਣੇ ਵਾਲਾਂ ਨਾਲ ਉਸ ਦੇ ਪੈਰ ਪੂੰਝੇ। ਸਾਰਾ ਘਰ ਅਤਰ ਦੀ ਸੁਗੰਧ ਨਾਲ ਭਰ ਗਿਆ।
ਯਹੂਦਾ ਇਸਕਰਿਯੋਤੀ ਯਿਸੂ ਦੇ ਚੇਲਿਆਂ ਵਿੱਚੋਂ ਇੱਕ ਸੀ। (ਇਹ ਉਹ ਸੀ ਜਿਸਨੇ ਯਿਸੂ ਦੇ ਖਿਲਾਫ਼ ਹੋ ਜਾਣਾ ਸੀ) ਯਹੂਦਾ ਨੇ ਆਖਿਆ
“ਉਹ ਅਤਰ ਚਾਂਦੀ ਦੇ ਤਿੰਨ ਸੌ ਸਿਕਿਆਂ ਦੇ ਮੁਲ ਦਾ ਸੀ। ਯਿਸੂ ਉੱਪਰ ਮਲਨ ਦੀ ਬਜਾਇ ਇਸ ਅਤਰ ਨੂੰ ਬਾਜ਼ਾਰ ਵਿੱਚ ਵੇਚਕੇ ਗਰੀਬਾਂ ਦੀ ਮਦਦ ਕੀਤੀ ਜਾ ਸਕਦੀ ਸੀ।”
ਯਹੂਦਾ ਨੇ ਇਹ ਗੱਲ ਇਸ ਲਈ ਨਹੀਂ ਆਖੀ ਸੀ ਕਿ ਉਹ ਗਰੀਬਾਂ ਬਾਰੇ ਚਿੰਤਿਤ ਸੀ ਪਰ ਕਿਉਂ ਜੁ ਉਹ ਚੋਰ ਸੀ। ਚੇਲਿਆਂ ਦੀ ਟੋਲੀ ਲਈ ਧਨ ਵਾਲਾ ਸੰਦੂਕ ਉਸ ਕੋਲ ਹੁੰਦਾ ਸੀ, ਜਿਸ ਵਿੱਚੋਂ ਜਦੋਂ ਉਹ ਚਾਹਵੇ ਚੋਰੀ ਕਰ ਲੈਂਦਾ ਸੀ।
ਯਿਸੂ ਨੇ ਆਖਿਆ, “ਉਸਨੂੰ ਨਾ ਰੋਕੋ, ਉਸਨੂੰ ਇਹ ਮੇਰੇ ਜਨਾਜ਼ੇ ਦੇ ਦਿਨ ਦੀ ਤਿਆਰੀ ਲਈ ਕਰਨ ਦਿਉ।
ਗਰੀਬ ਲੋਕ ਹਮੇਸ਼ਾ ਤੁਹਾਡੇ ਨਾਲ ਹੋਣਗੇ, ਪਰ ਮੈਂ ਹਮੇਸ਼ਾ ਤੁਹਾਡੇ ਨਾਲ ਨਹੀਂ ਹੋਵਾਂਗਾ।”
:9
ਤਾਂ ਪਰਧਾਨ ਜਾਜਕਾਂ ਨੇ ਲਾਜ਼ਰ ਨੂੰ ਵੀ ਮਾਰਨ ਦੀ ਵਿਉਂਤ ਬਣਾਈ।
“ਲਾਜ਼ਰ ਦੇ ਕਾਰਣ ਬਹੁਤ ਸਾਰੇ ਯਹੂਦੀ ਆਪਣੇ ਆਗੂਆਂ ਨੂੰ ਛੱਡਕੇ ਯਿਸੂ ਵਿੱਚ ਪਰਤੀਤ ਕਰਨ ਲੱਗ ਪਏ ਸਨ ਇਸੇ ਲਈ ਯਹੂਦੀਆਂ ਦੇ ਆਗੂ ਲਾਜ਼ਰ ਨੂੰ ਵੀ ਮਾਰ ਮੁਕਾਉਣਾ ਚਾਹੁੰਦੇ ਸਨ।
ਅਗਲੇ ਦਿਨ ਲੋਕਾਂ ਨੂੰ ਇਹ ਪਤਾ ਲੱਗਾ ਕਿ ਯਿਸੂ ਯਰੂਸ਼ਲਮ ਨੂੰ ਆ ਰਿਹਾ ਸੀ। ਉਥੇ ਬਹੁਤ ਸਾਰੇ ਲੋਕ ਸਨ ਜਿਹੜੇ ਪਸਾਹ ਦੇ ਤਿਉਹਾਰ ਤੇ ਆਏ ਸਨ।
ਉਹ ਖਜ਼ੂਰ ਦੀਆਂ ਟਹਿਣੀਆਂ ਲੈਕੇ ਯਿਸੂ ਨੂੰ ਮਿਲਣ ਲਈ ਆਏ ਅਤੇ ਉੱਚੀ-ਉੱਚੀ ਆਖਣ ਲੱਗੇ;“‘ਉਸਦੀ ਉਸਤਤਿ ਕਰੋ!ਪਰਮੇਸ਼ੁਰ ਉਸਨੂੰ ਅਸੀਸ ਦੇਵੇ ਜੋ ਕੋਈ ਪ੍ਰਭੂ ਦੇ ਨਾਮ ਤੇ ਆਉਂਦਾ ਹੈ।’ ਇਸਰਾਏਲ ਦੇ ਪਾਤਸ਼ਾਹ ਉੱਪਰ ਪਰਮੇਸ਼ੁਰ ਦੀ ਕਿਰਪਾ ਹੋਵੇ!”
ਯਿਸੂ ਨੇ ਇਕ ਗਧੀ ਦਾ ਬਚਾ ਲਭਿਆ ਅਤੇ ਉਸ ਉਪਰ ਬੈਠ ਗਿਆ। ਇਸਨੇ ਜੋ ਪੋਥੀ ਵਿਚ ਲਿਖਿਆ ਪੂਰਾ ਕਰ ਦਿਤਾ
“ਸੀਯੋਨ ਦੀ ਬੇਟੀ ਨਾ ਡਰ! ਵੇਖ, ਤੇਰਾ ਬਾਦਸ਼ਾਹ ਇਕ ਗਧੀ ਦੇ ਬਚੇ ਤੇ ਸਵਾਰ ਹੋਕੇ ਆਉਂਦਾ ਹੈ।” ਜ਼ਕਰਯਾਹ
ਯਿਸੂ ਦੇ ਚੇਲੇ ਉਸ ਵਕਤ ਇਹ ਨਾ ਸਮਝ ਸਕੇ ਕਿ ਉਹ ਇਹ ਸਭ ਕੀ ਕਰ ਰਿਹਾ ਹੈ। ਪਰ ਜਦੋਂ ਯਿਸੂ ਮਹਿਮਾ ਨੂੰ ਉਭਰਿਆ ਉਨ੍ਹਾਂ ਨੂੰ ਯਾਦ ਆਇਆ ਕਿ ਇਹ ਗੱਲਾਂ ਉਸਦੇ ਬਾਰੇ ਲਿਖੀਆਂ ਹੋਈਆਂ ਸਨ ਅਤੇ ਉਨ੍ਹਾਂ ਨੇ ਇਹ ਗੱਲਾਂ ਉਸ ਲਈ ਕੀਤੀਆਂ ਸਨ।
ਜਦੋਂ ਯਿਸੂ ਨੇ ਲਾਜ਼ਰ ਨੂੰ ਮੌਤ ਤੋਂ ਉਭਾਰਿਆ ਉਸ ਵਕਤ ਉਸ ਨਾਲ ਬਹੁਤ ਵੱਡੀ ਭੀੜ ਸੀ ਅਤੇ ਉਸਨੇ ਲਾਜ਼ਰ ਨੂੰ ਸਦਿਆ ਕਿ ਕਬਰ ਚੋਂ ਬਾਹਰ ਨਿਕਲ ਆ। ਹੁਣ ਉਹ ਲੋਕ ਉਸ ਬਾਰੇ, ਜੋ ਉਨ੍ਹਾਂ ਨੇ ਵੇਖਿਆ ਅਤੇ ਸੁਣਿਆ ਸੀ, ਦੂਜਿਆ ਨੂੰ ਦੱਸ ਰਹੇ ਸਨ।
ਬਹੁਤ ਸਾਰੇ ਲੋਕ ਯਿਸੂ ਨੂੰ ਮਿਲਣ ਲਈ ਆਏ ਕਿਉਂਕਿ ਉਨ੍ਹਾਂ ਨੇ ਉਸਦੇ ਕੀਤੇ ਇਸ ਕਰਿਸ਼ਮੇ ਬਾਰੇ ਸੁਣਿਆ ਸੀ।
ਫ਼ਿਰ ਫ਼ਰੀਸੀਆਂ ਨੇ ਆਪਸ ਵਿੱਚ ਕਹਿਣਾ ਸ਼ੁਰੂ ਕਰ ਦਿੱਤਾ, “ਦੇਖੋ! ਸਾਡੀ ਯੋਜਨਾ ਵਿਅਰਥ ਹੋ ਗਈ ਹੈ, ਕਿਉਂਕਿ ਸਭ ਲੋਕ ਉਸਦਾ ਅਨੁਸਰਣ ਕਰ ਰਹੇ ਹਨ।”
ਉਥੇ ਉਨ੍ਹਾਂ ਵਿੱਚ ਕੁਝ ਯੂਨਾਨੀ ਲੋਕ ਵੀ ਸਨ, ਜੋ ਪਸਾਹ ਦੇ ਤਿਉਹਾਰ ਤੇ ਉਪਾਸਨਾ ਕਰਨ ਲਈ ਆਏ ਸਨ।
ਇਹ ਯੂਨਾਨੀ ਲੋਕ ਫ਼ਿਲਿਪੁੱਸ ਕੋਲ ਆਏ ਜੋ ਗਲੀਲ ਅਤੇ ਬੈਤਸੈਦਾ ਤੋਂ ਸੀ। ਉਨ੍ਹਾਂ ਨੇ ਉਸਨੂੰ ਅਰਜੋਈ ਕੀਤੀ, “ਜਨਾਬ! ਅਸੀਂ ਯਿਸੂ ਨੂੰ ਮਿਲਣਾ ਚਾਹੁੰਦੇ ਹਾਂ।”
ਫ਼ਿਲਿਪੁੱਸ ਨੇ ਆਕੇ ਅੰਦ੍ਰਿਯਾਸ ਨੂੰ ਕਿਹਾ ਅਤੇ ਅੰਦ੍ਰਿਯਾਸ ਅਤੇ ਫ਼ਿਲਿਪੁੱਸ ਨੇ ਆਕੇ ਯਿਸੂ ਨੂੰ ਕਿਹਾ।
ਯਿਸੂ ਨੇ ਜਵਾਬ ਦਿੱਤਾ, “ਮਨੁੱਖ ਦੇ ਪੁੱਤਰ ਲਈ ਮਹਿਮਾਮਈ ਹੋਣ ਦਾ ਵੇਲਾ ਆ ਗਿਆ ਹੈ।
ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਜਦ ਤੱਕ ਕਣਕ ਦਾ ਇੱਕ ਦਾਣਾ ਭੂਮੀ ਵਿੱਚ ਪੈਕੇ ਨਾ ਮਰੇ ਇੱਕ ਦਾਣਾ ਹੀ ਰਹਿੰਦਾ ਹੈ। ਪਰ ਜੇਕਰ ਇਹ ਮਰਦਾ ਹੈ ਤਾਂ ਇਹ ਬਹੁਤ ਸਾਰਾ ਫ਼ਲ ਦਿੰਦਾ ਹੈ।
ਜਿਹੜਾ ਮਨੁੱਖ ਆਪਣੀ ਜਾਣ ਨੂੰ ਪਿਆਰ ਕਰਦਾ ਹੈ ਉਹ ਇਸਨੂੰ ਗੁਆ ਲਵੇਗਾ। ਪਰ ਇਸ ਦੁਨੀਆਂ ਵਿੱਚ ਜਿਹੜਾ ਮਨੁੱਖ ਆਪਣਾ ਜਾਨ ਨੂੰ ਪਿਆਰ ਨਹੀਂ ਕਰਦਾ ਇਸਨੂੰ ਅਮਰ ਜੀਵਨ ਲਈ ਬਚਾ ਲਵੇਗਾ।
ਜਿਹੜਾ ਮਨੁੱਖ ਮੇਰੀ ਸੇਵਾ ਕਰਦਾ ਹੈ, ਉਸਨੂੰ ਮੇਰੇ ਮਗਰ ਚੱਲਣਾ ਚਾਹੀਦਾ ਹੈ ਤਦ ਮੇਰਾ ਉਹ ਸੇਵਕ, ਜਿਥੇ ਵੀ ਮੈਂ ਹਾਂ, ਮੇਰੇ ਨਾਲ ਹੋਵੇਗਾ। ਜਿਹੜਾ ਮੇਰੀ ਟਹਿਲ ਕਰਦਾ ਹੈ, ਪਿਤਾ ਉਸਨੂੰ ਸਤਿਕਾਰਦਾ ਹੈ।
“ਹੁਣ ਮੇਰਾ ਦਿਲ ਬਿਪਤਾ ਮਈ ਹੈ। ਮੈਨੂੰ ਕੀ ਕਹਿਣਾ ਚਾਹੀਦਾ ਹੈ? ਕੀ ਮੈਂ ਇਹ ਕਹਾਂ, ‘ਹੇ ਪਿਤਾ, ਮੈਨੂੰ ਇਸ ਮੁਸੀਬਤ ਦੀ ਘੜੀ ਤੋਂ ਬਚਾ?’ ਨਹੀਂ! ਇਸ ਲਈ ਮੈਂ ਇਸ ਸਮੇਂ ਤੱਕ ਆਇਆ ਹਾਂ।
ਓ ਪਿਤਾ, ਆਪਣੇ ਨਾਮ ਨੂੰ ਮਹਿਮਾਮਈ ਬਣਾ!”ਫ਼ਿਰ ਸੁਰਗਾਂ ਤੋਂ ਇੱਕ ਆਵਾਜ਼ ਆਈ, “ਮੈਂ ਆਪਣੇ-ਆਪ ਨੂੰ ਮਹਿਮਾਮਈ ਬਣਾਇਆ ਅਤੇ ਮੈਂ ਫ਼ਿਰ ਇਸਨੂੰ ਮਹਿਮਾਮਈ ਬਣਾਵਾਂਗਾ।”
ਜਿਹੜੇ ਲੋਕ ਉਥੇ ਖੜੇ ਸਨ ਉਨ੍ਹਾਂ ਨੇ ਇਹ ਅਵਾਜ਼ ਸੁਣੀ। ਉਨ੍ਹਾਂ ਨੇ ਆਖਿਆ, “ਉਹ ਗੜਗੜਹਟ ਸੀ।”ਪਰ ਕੁਝ ਲੋਕਾਂ ਨੇ ਆਖਿਆ, “ਇੱਕ ਦੂਤ ਨੇ ਉਸ ਨਾਲ ਗੱਲ ਕੀਤੀ ਹੈ।”
ਯਿਸੂ ਨੇ ਲੋਕਾਂ ਨੂੰ ਕਿਹਾ, “ਇਹ ਅਵਾਜ਼ ਮੇਰੀ ਖਾਤਰ ਨਹੀਂ ਆਈ, ਸਗੋਂ ਤੁਹਾਡੀ ਖਾਤਰ ਆਈ ਹੈ।
ਹੁਣ ਦੁਨੀਆਂ ਦੇ ਨਿਆਂ ਦਾ ਸਮਾਂ ਆ ਗਿਆ ਹੈ। ਹੁਣ ਇਸ ਦੁਨੀਆਂ ਦਾ ਹਾਕਮ ਬਾਹਰ ਸੁਟਿਆ ਜਾਵੇਗਾ।
ਮੈਂ ਵੀ ਇਸ ਜਗਤ ਤੋਂ ਸੁਰਗ ਨੂੰ ਚੁਕਿਆ ਜਾਵਾਂਗਾ ਅਤੇ ਜਦੋਂ ਇਉਂ ਵਾਪਰੇਗਾ ਤਾਂ ਸਾਰੇ ਲੋਕਾਂ ਨੂੰ ਉੱਪਰ ਆਪਣੇ ਵੱਲ ਖਿਚਾਂਗਾ।”
ਇਹ ਆਖਕੇ, ਯਿਸੂ ਸੂਚਿਤ ਕਰ ਰਿਹਾ ਸੀ ਕਿ ਉਹ ਕਿਸ ਤਰ੍ਹਾਂ ਦੀ ਮੌਤ ਮਰੇਗਾ।
ਲੋਕਾਂ ਨੇ ਕਿਹਾ, “ਸਾਡੀ ਸ਼ਰ੍ਹਾ ਤਾਂ ਆਖਦੀ ਹੈ ਕਿ ਮਸੀਹ ਹਮੇਸ਼ਾ ਜੀਵੇਗਾ ਤਾਂ ਫ਼ਿਰ ਤੂੰ ਇਹ ਕਿਉਂ ਆਖਦਾ ਹੈ ਕਿ ਮਨੁੱਖ ਦਾ ਪੁੱਤਰ ਜ਼ਰੂਰ ਉੱਪਰ ਉਠਾਇਆ ਜਾਵੇਗਾ। ਇਹ ਮਨੁੱਖ ਦਾ ਪੁੱਤਰ ਕੌਣ ਹੈ?”
ਤਦ ਯਿਸੂ ਨੇ ਕਿਹਾ ‘ਪ੍ਰਕਾਸ਼ ਸਿਰਫ਼ ਕੁਝ ਹੀ ਪਲਾ ਲਈ ਤੁਹਾਡੇ ਨਾਲ ਹੋਵੇਗਾ, ਇਸ ਲਈ ਰੌਸ਼ਨੀ ਵਿੱਚ ਤੁਰੋ, ਤਦ ਹੇਨਰਾ ਤੁਹਾਨੂੰ ਨਹੀਂ ਘੇਰੇਗਾ। ਜਿਹੜਾ ਮਨੁਖ ਹਨੇਰੇ ਵਿੱਚ ਚੱਲਦਾ ਉਸਨੂੰ ਨਹੀਂ ਪਤਾ ਹੁੰਦਾ ਕਿ ਉਹ ਕਿਥੇ ਚੱਲ ਰਿਹਾ ਹੈ।
ਇਸ ਲਈ ਜਦੋਂ ਚਾਨਣ ਤੁਹਾਡੇ ਕੋਲ ਹੈ ਚਾਨਣ ਵਿੱਚ ਵਿਸ਼ਵਾਸ ਕਰੋ। ਤਾਂ ਜੋ ਤੁਸੀਂ ਚਾਨਣ ਦੇ ਪੁੱਤਰ ਹੋਵੋਂ।” ਇਹ ਸਭ ਕਹਿਣ ਤੋਂ ਬਾਦ ਯਿਸੂ ਅਜਿਹਾ ਜਗ਼੍ਹਾ ਉੱਤੇ ਚਲਾ ਗਿਆ ਜਿਥੇ ਲੋਕ ਉਸਨੂੰ ਨਾ ਲਭ ਸਕਣ।
ਯਿਸੂ ਨੇ ਲੋਕਾਂ ਸਾਮ੍ਹਣੇ ਬਹੁਤ ਸਾਰੇ ਕਰਿਸ਼ਮੇ ਕੀਤੇ। ਲੋਕਾਂ ਨੇ ਇਹ ਸਭ ਆਪਣੀ ਅਖੀਂ ਵੇਖਿਆ ਪਰ ਫ਼ਿਰ ਵੀ ਉਨ੍ਹਾਂ ਨੇ ਉਸ ਉੱਪਰ ਨਿਹਚਾ ਨਹੀਂ ਕੀਤੀ।
ਇਹ ਤਾਂ ਹੋਇਆ ਜੋ ਨਬੀ ਯਸਾਯਾਹ ਦੀ ਭਵਿਖਬਾਣੀ ਸੱਚੀ ਹੋ ਸਕੇ:“ਹੇ ਪ੍ਰਭੂ ਸਾਡੇ ਸੰਦੇਸ਼ ਦਾ ਕਿਸਨੇ ਵਿਸ਼ਵਾਸ ਕੀਤਾ?ਪ੍ਰਭੂ ਦੀ ਸ਼ਕਤੀ ਕਿਸਨੇ ਵੇਖੀ?”
ਕਿਸੇ ਕਾਰਣ ਲੋਕ ਵਿਸ਼ਵਾਸ ਨਾ ਕਰ ਸਕੇ। ਜਿਵੇਂ ਕਿ ਯਸਾਯਾਹ ਇੱਕ ਹੋਰ ਮਿਸਾਲ ਵਿੱਚ ਆਖਦਾ ਹੈ,
“ਪਰਮੇਸ਼ੁਰ ਨੇ ਉਨ੍ਹਾਂ ਦੀਆਂ ਅਖਾਂ ਅੰਨ੍ਹੀਆਂਕਰ ਦਿੱਤੀਆਂ ਅਤੇ ਉਨ੍ਹਾਂ ਦੇ ਦਿਲ ਕਠੋਰ ਕਰ ਦਿੱਤੇ।ਤਾਂ ਜੋ ਨਾ ਉਹ ਆਪਣੀਆਂ ਅਖਾਂ ਨਾਲ ਵੇਖ ਸਕਣ,ਨਾ ਦਿਮਾਗ ਨਾਲ ਸਮਝ ਸਕਣ ਅਤੇ ਮੇਰੇ ਕੋਲ ਫ਼ਿਰ ਆਉਣ ਤਾਂ ਜੋ ਮੈਂ ਉਨ੍ਹਾਂ ਨੂੰ ਠੀਕ ਕਰ ਸਕਾਂ।”
ਯਸਾਯਾਹ ਨੇ ਇਹ ਇਸ ਲਈ ਆਖਿਆ ਕਿਉਂਕਿ ਉਸਨੇ ਉਸ ਦੀ ਮਹਿਮਾ ਵੇਖੀ ਸੀ। ਇਸ ਲਈ ਉਸਨੇ ਉਸ ਬਾਰੇ ਇਹ ਕਿਹਾ।
ਪਰ ਬਹੁਤ ਸਾਰੇ ਲੋਕਾਂ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ, ਅਤੇ ਉਨ੍ਹਾਂ ਵਿੱਚੋਂ ਕਈ ਆਗੂ ਸਨ। ਪਰ ਕਿਉਂ ਜੁ ਉਹ ਫ਼ਰੀਸੀਆਂ ਕੋਲੋਂ ਡਰਦੇ ਸਨ ਉਨ੍ਹਾਂ ਨੇ ਖੁਲ੍ਹਕੇ ਨਾ ਆਖਿਆ ਕਿ ਉਹ ਯਿਸੂ ਵਿੱਚ ਨਿਹਚਾ ਰਖਦੇ ਹਨ। ਉਨ੍ਹਾਂ ਨੂੰ ਇਹ ਡਰ ਸੀ ਕਿ ਉਹ ਪ੍ਰਾਰਥਨਾ ਸਥਾਨਾਂ ਤੋਂ ਕਢ ਦਿੱਤੇ ਜਾਣਗੇ।
ਇਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੀ ਉਸਤਤਿ ਨਾਲੋਂ ਵਧ ਲੋਕਾਂ ਦੀ ਉਸਤਤਿ ਨੂੰ ਪਿਆਰ ਕੀਤਾ।
ਤਦ ਯਿਸੂ ਨੇ ਉੱਚੀ ਆਵਾਜ਼ ਵਿੱਚ ਕਿਹਾ, “ਜੋ ਵਿਅਕਤੀ ਮੇਰੇ ਵਿੱਚ ਨਿਹਚਾ ਰਖਦਾ ਹੈ ਅਸਲ ਵਿੱਚ ਉਹ ਮੇਰੇ ਵਿੱਚ ਨਹੀਂ ਸਗੋਂ ਉਸ ਇੱਕ ਵਿੱਚ ਨਿਹਚਾ ਰਖਦਾ ਹੈ ਜਿਸਨੇ ਮੈਨੂੰ ਭੇਜਿਆ ਹੈ।
ਜੋ ਵਿਅਕਤੀ ਮੈਨੂੰ ਵਾਸਤਵਿਕ ਤੌਰ ਤੇ ਵੇਖਦਾ ਉਹ ਉਸ ਨੂੰ ਵੇਖਦਾ ਹੈ ਜਿਸਨੇ ਮੈਨੂੰ ਭੇਜਿਆ ਹੈ।
ਮੈਂ ਚਾਨਣ ਹਾਂ ਅਤੇ ਮੈਂ ਇਸ ਦੁਨੀਆਂ ਉੱਤੇ ਆਇਆ ਤਾਂ ਜੋ ਉਹ ਵਿਅਕਤੀ ਜਿਹੜਾ ਮੇਰੇ ਵਿੱਚ ਨਿਹਚਾ ਰਖਦਾ, ਹਨੇਰੇ ਵਿੱਚ ਨਾ ਰਹੇ।
“ਮੈਂ ਇਸ ਦੁਨੀਆਂ ਵਿੱਚ ਲੋਕਾਂ ਦਾ ਨਿਰਣਾ ਕਰਨ ਨਹੀਂ ਆਇਆ, ਸਗੋਂ ਲੋਕਾਂ ਨੂੰ ਬਚਾਉਣ ਲਈ ਆਇਆ ਹਾਂ। ਇਸ ਲਈ ਮੈਂ ਉਹ ਨਹੀਂ ਹਾਂ ਜੋ ਲੋਕਾਂ ਦਾ ਨਿਆਂ ਕਰਦਾ ਹੈ ਜੋ ਮੇਰੀਆਂ ਸਿਖਿਆਵਾਂ ਸੁਣਦੇ ਹਨ ਅਤੇ ਇਸਨੂੰ ਨਹੀਂ ਮੰਨਦੇ।
ਉਸ ਵਾਸਤੇ ਵੀ ਇੱਕ ਮੁਨਸਫ਼ ਹੈ ਜੋ ਮੇਰੇ ਵਿੱਚ ਵਿਸ਼ਵਾਸ ਕਰਨ ਤੋਂ ਇਨਕਾਰ ਕਰਦਾ ਹੈ ਅਤੇ ਜੋ ਗੱਲਾਂ ਮੈਂ ਆਖਦਾ ਹਾਂ ਉਨ੍ਹਾਂ ਨੂੰ ਨਹੀਂ ਕਬੂਲਦਾ। ਜਿਹੜਾ ਸੰਦੇਸ਼ ਮੈਂ ਦਿੱਤਾ ਅੰਤਲੇ ਦਿਨ ਉੱਤੇ ਉਸਦਾ ਨਿਰਣਾ ਕਰੇਗਾ।
ਕਿਉਂਕਿ ਮੈਂ ਆਪਣੇ ਮਨੋਂ ਉਪਦੇਸ਼ ਨਹੀਂ ਦਿੱਤਾ ਸਗੋਂ ਜਿਸ ਪਿਤਾ ਨੇ ਮੈਨੂੰ ਭੇਜਿਆ, ਉਸਨੇ ਮੈਨੂੰ ਹੁਕਮ ਦਿੱਤਾ ਕਿ ਮੈਨੂੰ ਕੀ ਕਹਿਣਾ ਚਾਹੀਦਾ ਅਤੇ ਕੀ ਸਿਖਾਉਣਾ ਚਾਹੀਦਾ।
ਅਤੇ ਮੈਂ ਜਾਣਦਾ ਹਾਂ ਕਿ ਪਰਮੇਸ਼ੁਰ ਦਾ ਹੁਕਮ ਸਦੀਵੀ ਜੀਵਨ ਲਿਆਉਂਦਾ ਹੈ। ਇਸੇ ਲਈ ਜੋ ਸਬਦ ਮੈਂ ਬੋਲਦਾ ਹਾਂ ਅਤੇ ਉਪਦੇਸ਼ ਦਿੰਦਾ ਹਾਂ ਉਹ ਉਹੀ ਹਨ ਜੋ ਪਿਤਾ ਨੇ ਮੈਨੂੰ ਬੋਲਣ ਲਈ ਕਿਹਾ ਹੈ।”
×
×
Save
Close