BibleAll
Home
Bible
Parallel Reading
About
Contact
Login
Verse of the Day
Be not deceived: evil communications corrupt good manners.
1 Corinthians: 15:33
King James Versions
Tamil Bible
Alkitab Bible
American Standard Version
Bible Latinoamericana Spanish
Biblia Ave Maria
Biblia Cornilescu Română
Biblia Cristiana en Espaคol
Bกblia da Mulher Catขlica
Elberfelder Bible
Hebrew Bible (Tanakh)
Hindi Bible
Holy Bible in Arabic
Holy Bible KJV Apocrypha
Italian Riveduta Bible
La Bible Palore Vivante
La Bible Darby Francis
La Biblia Moderna en Espaคol
La Biblia NTV en Espaคol
Magandang Balita Biblia libre
Malayalam Bible
Marathi Bible
Tagalog Bible
Telugu Bible
The Holy Bible in Spanish
The Holy Bible RSV
The Vietnamese Bible
Urdu Bible
Zulu Bible Offline
Библия. Синодальный перевод
Punjabi Bible
Korean Bible
Select Book Name
ਉਤਪਤ
ਕੂਚ
ਲੇਵੀਆਂ ਦੀ ਪੋਥੀ
ਗਿਣਤੀ
ਬਿਵਸਥਾ ਸਾਰ
ਯਹੋਸ਼ੁਆ
ਰੂਥ
1 ਸਮੂਏਲ
2 ਸਮੂਏਲ
1 ਰਾਜਿਆਂ
2 ਰਾਜਿਆਂ
1 ਇਤਹਾਸ
2 ਇਤਹਾਸ
ਅਜ਼ਰਾ
ਨਹਮਯਾਹ
ਅਸਤਰ
ਅੱਯੂਬ
ਜ਼ਬੂਰ
ਕਹਾਉਤਾਂ
ਉਪਦੇਸ਼ਕ
ਸਲੇਮਾਨ ਦਾ ਗੀਤ
ਯਸਾਯਾਹ
ਯਿਰਮਿਯਾਹ
ਵਿਰਲਾਪ
ਹਿਜ਼ਕੀਏਲ
ਦਾਨੀਏਲ
ਹੋਸ਼ੇਆ
ਯੋਏਲ
ਆਮੋਸ
ਓਬਦਯਾਹ
ਯੂਨਾਹ
ਮੀਕਾਹ
ਨਹੂਮ
ਹਬਕੱੂਕ
ਸਫ਼ਨਯਾਹ
ਹੱਜਈ
ਜ਼ਕਰਯਾਹ
ਮਲਾਕੀ
ਮੱਤੀ
ਮਰਕੁਸ
ਲੂਕਾ
ਯੂਹੰਨਾ
ਰਸੂਲਾਂ ਦੇ ਕਰਤੱਬ
ਰੋਮੀਆਂ ਨੂੰ
1 ਕੁਰਿੰਥੀਆਂ ਨੂੰ
2 ਕੁਰਿੰਥੀਆਂ ਨੂੰ
ਗਲਾਤੀਆਂ ਨੂੰ
ਅਫ਼ਸੀਆਂ ਨੂੰ
ਫ਼ਿਲਿੱਪੀਆਂ ਨੂੰ
ਕੁਲੁੱਸੀਆਂ ਨੂੰ
1 ਥੱਸਲੁਨੀਕੀਆਂ ਨੂੰ
2 ਥੱਸਲੁਨੀਕੀਆਂ ਨੂੰ
1 ਤਿਮੋਥਿਉਸ ਨੂੰ
2 ਤਿਮੋਥਿਉਸ ਨੂੰ
ਤੀਤੁਸ ਨੂੰ
ਫ਼ਿਲੇਮੋਨ ਨੂੰ
ਇਬਰਾਨੀਆਂ ਨੂੰ
ਯਾਕੂਬ
1 ਪਤਰਸ
2 ਪਤਰਸ
1 ਯੂਹੰਨਾ
2 ਯੂਹੰਨਾ
3 ਯੂਹੰਨਾ
ਯਹੂਦਾਹ
ਪਰਕਾਸ਼ ਦੀ ਪੋਥੀ
Chapter
Verse
Go
Prev
Punjabi Bible
Next
ਗਿਣਤੀ : 5
Track Name
00:00
00:00
Chapters
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36
ਯਹੋਵਾਹ ਨੇ ਮੂਸਾ ਨੂੰ ਆਖਿਆ,
“ਮੈਂ ਇਸਰਾਏਲ ਦੇ ਲੋਕਾਂ ਨੂੰ ਆਦੇਸ਼ ਦਿੰਦਾ ਹਾਂ ਕਿ ਉਹ ਆਪਣੇ ਡੇਰਿਆ ਨੂੰ ਬਿਮਾਰੀ ਤੋਂ ਮੁਕਤ ਰੱਖਣ। ਲੋਕਾਂ ਨੂੰ ਆਖ ਕਿ ਉਹ ਉਸ ਬੰਦੇ ਨੂੰ ਡੇਰੇ ਤੋਂ ਦੂਰ ਭੇਜ ਦੇਣ ਜਿਸਨੂੰ ਚਮੜੀ ਦਾ ਰੋਗ ਹੋਵੇ ਜਾਂ ਜਿਸਦੇ ਜਿਸਮ ਵਿੱਚੋਂ ਅਸਾਧਾਰਣ ਦ੍ਰਵ ਰਿਸਦਾ ਹੋਵੇ ਅਤੇ ਉਨ੍ਹਾਂ ਨੂੰ ਉਸ ਬੰਦੇ ਨੂੰ ਵੀ ਦੂਰ ਰੱਖਣ ਲਈ ਆਖ ਜੋ ਕਿ ਕਿਸੇ ਲਾਸ਼ ਕਾਰਣ ਨਾਪਾਕ ਹੋ ਗਿਆ ਹੋਵੇ।
ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਬੰਦਾ ਆਦਮੀ ਹੈ ਜਾਂ ਔਰਤ, ਉਨ੍ਹਾਂ ਨੂੰ ਆਪਣੇ ਡੇਰੇ ਵਿੱਚੋਂ ਬਾਹਰ ਕਢ ਦਿਉ। ਉਨ੍ਹਾਂ ਨੂੰ ਇਸ ਲਈ ਦੂਰ ਕਰ ਦਿਉ ਤਾਂ ਜੋ ਉਹ ਰੋਗੀ ਬਿਮਾਰੀ ਨਾ ਫ਼ੈਲਾ ਸਕਣ। ਮੈਂ ਤੁਹਾਡੇ ਡੇਰੇ ਵਿੱਚ ਤੁਹਾਡੇ ਅੰਗ-ਸੰਗ ਹਾਂ।”
ਇਸ ਲਈ ਇਸਰਾਏਲ ਦੇ ਲੋਕਾਂ ਨੇ ਪਰਮੇਸ਼ੁਰ ਦਾ ਆਦੇਸ਼ ਮੰਨਿਆ। ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਡੇਰੇ ਤੋਂ ਬਾਹਰ ਭੇਜ ਦਿੱਤਾ। ਉਨ੍ਹਾਂ ਨੇ ਉਹੀ ਕੀਤਾ ਜੋ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।
ਯਹੋਵਾਹ ਨੇ ਮੂਸਾ ਨੂੰ ਆਖਿਆ,
“ਇਸਰਾਏਲ ਦੇ ਲੋਕਾਂ ਨੂੰ ਇਹ ਆਖ ਹੋ ਸਕਦਾ ਹੈ ਕਿ ਕੋਈ ਬੰਦਾ ਕਿਸੇ ਦੂਸਰੇ ਦਾ ਬੁਰਾ ਕਰੇ (ਜਦੋਂ ਕੋਈ ਹੋਰਨਾ ਲੋਕਾਂ ਦਾ ਬੁਰਾ ਕਰਦਾ ਹੈ ਤਾਂ ਅਸਲ ਵਿੱਚ ਉਹ ਪਰਮੇਸ਼ੁਰ ਦੇ ਖਿਲਾਫ਼ ਪਾਪ ਕਰ ਰਿਹਾ ਹੈ।) ਉਹ ਬੰਦਾ ਦੋਸ਼ੀ ਹੈ।
ਇਸ ਲਈ ਉਸ ਵਿਅਕਤੀ ਨੂੰ ਆਪਣੀ ਗਲਤੀ ਨੂੰ ਕਬੂਲ ਕਰ ਲੈਣਾ ਚਾਹੀਦਾ ਹੈ। ਫ਼ੇਰ ਉਸਨੂੰ ਆਪਣੇ ਬੁਰੇ ਕੰਮ ਦਾ ਪੂਰਾ ਇਵਜ਼ਾਨਾ ਦੇਣਾ ਚਾਹੀਦਾ ਹੈ। ਉਹ ਉਸ ਰਕਮ ਵਿੱਚ ਪੰਜਵਾ ਹਿੱਸਾ ਹੋਰ ਜਮ੍ਹਾ ਕਰਕੇ ਉਸ ਬੰਦੇ ਨੂੰ ਸਾਰੀ ਰਕਮ ਦੇ ਦੇਵੇ ਜਿਸਦਾ ਉਸਨੇ ਬੁਰਾ ਕੀਤਾ ਹੈ।
ਕੱਪ ਭੇਟ ਵਜੋਂ ਲੈ ਜਾਣੇ ਚਾਹੀਦੇ ਹਨ। ਉਹ ਜੌਆਂ ਦੇ ਆਟੇ ਉੱਤੇ ਤੇਲ ਜਾਂ ਧੂਫ਼ ਨਾ ਪਾਵੇ। ਇਹ ਜੌਂਆ ਦਾ ਆਟਾ ਯਹੋਵਾਹ ਲਈ ਅਨਾਜ਼ ਦੀ ਭੇਟ ਹੈ। ਇਹ ਇਸ ਲਈ ਦਿੱਤਾ ਗਿਆ ਹੈ ਕਿ ਪਤੀ ਈਰਖਾਲੂ ਹੈ। ਇਹ ਭੇਟ ਇਹ ਦਰਸਾਵੇਗੀ ਕਿ ਇਸਨੂੰ ਇਹ ਵਿਸ਼ਵਾਸ ਹੈ ਕਿ ਉਸਦੀ ਪਤਨੀ ਨੇ ਉਸ ਨਾਲ ਬੇਵਫ਼ਾਈ ਕੀਤੀ ਹੈ।
“ਜੇ ਇਸਰਾਏਲ ਦੇ ਲੋਕਾਂ ਵਿੱਚੋਂ ਕੋਈ ਜਣਾ ਪਰਮੇਸ਼ੁਰ ਨੂੰ ਖਾਸ ਸੁਗਾਤ ਭੇਟ ਕਰਦਾ ਹੈ ਤਾਂ ਉਹ ਜਾਜਕ ਜਿਹੜਾ ਉਸ ਸੁਗਾਤ ਨੂੰ ਪ੍ਰਵਾਨ ਕਰਦਾ ਹੈ ਉਹ ਉਸਨੂੰ ਰੱਖ ਸਕਦਾ ਹੈ। ਇਹ ਉਸੇ ਦੀ ਹੈ।
ਕਿਸੇ ਬੰਦੇ ਲਈ ਇਹ ਖਾਸ ਸੁਗਾਤਾ ਦੇਣੀਆਂ ਜ਼ਰੂਰੀ ਨਹੀਂ। ਪਰ ਜੇ ਉਹ ਦਿੰਦਾ ਹੈ ਤਾਂ ਸੁਗਾਤਾ ਜਾਜਕ ਦੀਆਂ ਹਨ।”
ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
“ਇਸਰਾਏਲ ਦੇ ਲੋਕਾਂ ਨੂੰ ਇਹ ਗੱਲਾਂ ਆਖ: ਹੋ ਸਕਦਾ ਹੈ ਕਿਸੇ ਬੰਦੇ ਦੀ ਪਤਨੀ ਉਸ ਨਾਲ ਬੇਵਫ਼ਾਈ ਕਰੇ।
ਹੋ ਸਕਦਾ ਹੈ ਕਿ ਉਸਦੇ ਕਿਸੇ ਦੂਸਰੇ ਆਦਮੀ ਨਾਲ ਜਿਸਨੀ ਸੰਬੰਧ ਹੋਣ ਅਤੇ ਇਸਨੂੰ ਉਹ ਆਪਣੇ ਪਤੀ ਕੋਲੋਂ ਛੁਪਾਵੇ। ਅਤੇ ਹੋ ਸਕਦਾ ਹੈ ਕਿ ਉਸਨੂੰ ਇਹ ਦੱਸਣ ਵਾਲਾ ਕੋਈ ਨਾ ਹੋਵੇ ਕਿ ਉਸਨੇ ਇਹ ਪਾਪ ਕੀਤਾ ਹੈ। ਉਸਦਾ ਪਤੀ ਸ਼ਾਇਦ ਕਦੇ ਵੀ ਉਸਦੇ ਕੀਤੇ ਹੋਏ ਬੁਰੇ ਕੰਮ ਬਾਰੇ ਨਾ ਜਾਣੇ। ਅਤੇ ਹੋ ਸਕਦਾ ਹੈ ਕਿ ਉਹ ਔਰਤ ਆਪਣੇ ਪਤੀ ਨੂੰ ਆਪਣੇ ਪਾਪ ਬਾਰੇ ਨਾ ਦੱਸੇ।
ਪਰ ਹੋ ਸਕਦਾ ਹੈ ਕਿ ਪਤੀ ਇਸ ਬਾਰੇ ਸ਼ੱਕ ਕਰਨ ਲੱਗ ਪਾਵੇ ਕਿ ਉਸਦੀ ਪਤਨੀ ਨੇ ਉਸਦੇ ਖਿਲਾਫ਼ ਪਾਪ ਕੀਤਾ ਹੈ। ਉਹ ਸ਼ਾਇਦ ਈਰਖਾ ਕਰਨ ਲੱਗ ਜਾਵੇ। ਸ਼ਾਇਦ ਉਹ ਵਿਸ਼ਵਾਸ ਕਰਨ ਲੱਗ ਜਾਵੇ ਕਿ ਉਹ ਪਵਿੱਤਰ ਨਹੀਂ ਹੈ ਅਤੇ ਉਸ ਨਾਲ ਸੱਚੀ ਨਹੀਂ ਹੈ।
ਜੇ ਅਜਿਹਾ ਹੋ ਜਾਵੇ, ਤਾਂ ਉਸਨੂੰ ਚਾਹੀਦਾ ਹੈ ਕਿ ਆਪਣੀ ਪਤਨੀ ਨੂੰ ਜਾਜਕ ਕੋਲ ਲੈ ਜਾਵੇ। ਪਤੀ ਨੂੰ ਵੀ ਜੌਂਆ ਦੇ ਆਟੇ ਦੇ
“ਜਾਜਕ ਔਰਤ ਨੂੰ ਯਹੋਵਾਹ ਦੇ ਸਨਮੁਖ ਲੈ ਜਾਵੇਗਾ ਅਤੇ ਉਸਨੂੰ ਉਥੇ ਯਹੋਵਾਹ ਦੇ ਸਾਮ੍ਹਣੇ ਖਢ਼ਾਵੇਗਾ।
ਫ਼ੇਰ ਜਾਜਕ ਕੁਝ ਖਾਸ ਪਾਣੀ ਲਵੇਗਾ ਅਤੇ ਇਸਨੂੰ ਮਿੱਟੀ ਦੇ ਭਾਂਡੇ ਵਿੱਚ ਪਾਵੇਗਾ। ਜਾਜਕ ਪਵਿੱਤਰ ਤੰਬੂ ਦੇ ਫ਼ਰਸ਼ ਦੀ ਥੋੜੀ ਜਿਹੀ ਮਿੱਟੀ ਪਾਣੀ ਵਿੱਚ ਪਾ ਦੇਵੇਗਾ।
ਜਾਜਕ ਔਰਤ ਨੂੰ ਯਹੋਵਾਹ ਦੇ ਸਾਮ੍ਹਣੇ ਖੜਾ ਹੋਣ ਲਈ ਮਜ਼ਬੂਰ ਕਰੇਗਾ। ਫ਼ੇਰ ਉਹ ਉਸਦੇ ਵਾਲ ਖੋਲ੍ਹ ਦੇਵੇਗਾ ਅਤੇ ਅਨਾਜ਼ ਦੀ ਭੇਟ ਉਸਦੇ ਹੱਥ ਉੱਤੇ ਪਾ ਦੇਵੇਗਾ। ਇਹ ਉਹੀ ਜੌਂਆ ਦਾ ਆਟਾ ਹੈ ਜਿਹੜਾ ਉਸਦੇ ਪਤੀ ਨੇ ਦਿੱਤਾ ਸੀ ਕਿਉਂਕਿ ਉਹ ਈਰਖਾਲੂ ਹੋ ਗਿਆ ਸੀ। ਉਸ ਵਕਤ ਉਹ ਕੌੜੇ ਪਾਣੀ ਵਾਲਾ ਭਾਂਡਾ ਫ਼ੜੇਗਾ, ਜੋ ਸਰਾਪ ਲਿਆਉਂਦਾ ਹੈ।
“ਫ਼ੇਰ ਜਾਜਕ ਔਰਤ ਨੂੰ ਆਖੇਗਾ ਕਿ ਉਸਨੂੰ ਝੂਠ ਨਹੀਂ ਬੋਲਣਾ ਚਾਹੀਦਾ ਉਸਨੂੰ ਸੱਚ ਬੋਲਣ ਦਾ ਇਕਰਾਰ ਕਰਨਾ ਚਾਹੀਦਾ ਹੈ। ਜਾਜਕ ਉਸਨੂੰ ਆਖੇਗਾ: ‘ਜੇ ਤੂੰ ਕਿਸੇ ਹੋਰ ਆਦਮੀ ਨਾਲ ਨਹੀਂ ਸੁੱਤੀ, ਅਤੇ ਜੇ ਤੂੰ ਆਪਣੇ ਵਿਆਹੁਤਾ ਜੀਵਨ ਵਿੱਚ ਆਪਣੇ ਪਤੀ ਨਾਲ ਬੇਵਫ਼ਾਈ ਨਹੀਂ ਕੀਤੀ, ਤਾਂ ਇਹ ਪਾਣੀ ਜਿਹੜਾ ਮੁਸੀਬਤ ਪੈਦਾ ਕਰਦਾ ਹੈ, ਤੈਨੂੰ ਨੁਕਸਾਨ ਨਹੀਂ ਪਹੁੰਚਾਏਗਾ।
ਪਰ ਜੇ ਤੂੰ ਆਪਣੇ ਪਤੀ ਦੇ ਖਿਲਾਫ਼ ਪਾਪ ਕੀਤਾ ਹੈ ਜੇ ਤੂੰ ਉਸ ਆਦਮੀ ਨਾਲ ਜਿਨਸੀ ਸੰਬੰਧ ਰਖੇ ਹਨ ਜਿਹੜਾ ਤੇਰਾ ਪਤੀ ਨਹੀਂ ਹੈ ਫ਼ੇਰ ਤੂੰ ਪਵਿੱਤਰ ਨਹੀਂ ਹੈ।
ਜੇ ਇਹ ਗੱਲ ਸੱਚ ਹੈ, ਫ਼ੇਰ ਤੂੰ ਬਹੁਤ ਦੁੱਖ ਭੋਗੇਗੀ ਜਦੋਂ ਤੂੰ ਇਹ ਖਾਸ ਪਾਣੀ ਪੀਵੇਂਗੀ। ਤੂੰ ਕੋਈ ਔਲਾਦ ਪੈਦਾ ਨਹੀਂ ਕਰ ਸਕੇਂਗੀ। ਅਤੇ ਜੇ ਤੂੰ ਹੁਣ ਗਰਭਵਤੀ ਹੈ ਤਾਂ ਤੇਰਾ ਬੱਚਾ ਗਿਰ ਜਾਵੇਗਾ। ਤਾਂ ਤੇਰੇ ਲੋਕ ਤੈਨੂੰ ਛੱਡ ਦੇਣਗੇ ਅਤੇ ਤੇਰੇ ਬਾਰੇ ਮੰਦਾ ਬੋਲਣਗੇ।’“ਫ਼ੇਰ ਜਾਜਕ ਨੂੰ ਉਸ ਔਰਤ ਨੂੰ ਯਹੋਵਾਹ ਅੱਗੇ ਇੱਕ ਖਾਸ ਇਕਰਾਰ ਕਰਨ ਲਈ ਆਖਣਾ ਚਾਹੀਦਾ ਹੈ। ਔਰਤ ਇਸ ਬਾਰੇ ਸਹਿਮਤ ਹੋਣੀ ਚਾਹੀਦੀ ਹੈ ਕਿ ਜੇ ਉਹ ਝੂਠ ਬੋਲੇ ਤਾਂ ਇਹ ਬੁਰੀਆਂ ਗੱਲਾਂ ਉਸ ਨਾਲ ਵਾਪਰਨਗੀਆਂ।
ਜਾਜਕ ਨੂੰ ਆਖਣਾ ਚਾਹੀਦਾ ਹੈ, ‘ਤੈਨੂੰ ਇਹ ਪਣੀ ਜ਼ਰੂਰ ਪੀਣਾ ਚਾਹੀਦਾ ਹੈ ਜਿਹੜਾ ਮੁਸੀਬਤ ਦਿੰਦਾ ਹੈ। ਜੇ ਤੂੰ ਪਾਪ ਕੀਤਾ ਹੈ ਤਾਂ ਤੂੰ ਬੱਚੇ ਪੈਦਾ ਕਰਨ ਦੇ ਯੋਗ ਨਹੀਂ ਰਹੇਂਗੀ ਅਤੇ ਜਿਹੜਾ ਬੱਚਾ ਤੇਰੇ ਗਰਭ ਵਿਚ ਹੈ ਉਹ ਜੰਮਣ ਤੋਂ ਪਹਿਲਾ ਹੀ ਮਰ ਜਾਵੇਗਾ।’ ਅਤੇ ਔਰਤ ਨੂੰ ਆਖਣਾ ਚਾਹੀਦਾ ਹੈ: ‘ਜੋ ਤੁਸੀਂ ਆਖਦੇ ਹੋ ਮੈਂ ਕਰਨ ਲਈ ਸਹਿਮਤ ਹਾਂ।’
“ਜਾਜਕ ਨੂੰ ਇਹ ਚਿਤਾਵਨੀਆਂ ਸੂਚੀ ਉੱਤੇ ਲਿਖ ਦੇਣੀਆ ਚਾਹੀਦੀਆਂ ਹਨ। ਫ਼ੇਰ ਉਸਨੂੰ ਇਨ੍ਹਾਂ ਸ਼ਬਦਾ ਨੂੰ ਪਾਣੀ ਵਿੱਚ ਘੋਲ ਦੇਣਾ ਚਾਹੀਦਾ ਹੈ।
ਫ਼ੇਰ ਉਸ ਔਰਤ ਨੂੰ ਉਹ ਪਾਣੀ ਪੀਣਾ ਚਾਹੀਦਾ ਹੈ ਜਿਹੜਾ ਮੁਸੀਬਤ ਲਿਆਉਂਦਾ ਹੈ। ਇਹ ਪਾਣੀ ਉਸ ਵਿੱਚ ਦਾਖਲ ਹੋ ਜਾਵੇਗਾ, ਅਤੇ ਜੇ ਉਹ ਦੋਸ਼ੀ ਹੈ, ਤਾਂ ਇਹ ਉਸਨੂੰ ਬਹੁਤ ਦੁੱਖ ਦੇਵੇਗਾ।
“ਫ਼ੇਰ ਜਾਜਕ ਉਸ ਕੋਲੋਂ ਅਨਾਜ਼ ਦੀ ਭੇਟ (ਈਰਖਾ ਦੀ ਭੇਟ) ਲੈ ਲਵੇਗਾ ਅਤੇ ਇਸਨੂੰ ਯਹੋਵਾਹ ਅੱਗੇ ਉੱਚਾ ਚੁੱਕੇਗਾ ਅਤੇ ਇਸਨੂੰ ਜਗਵੇਦੀ ਕੋਲ ਲਿਆਵੇਗਾ।
ਜਾਜਕ ਆਪਣੇ ਹੱਥਾਂ ਵਿੱਚ ਕੁਝ ਅਨਾਜ਼ ਲਵੇਗਾ ਅਤੇ ਇਸਨੂੰ ਜਗਵੇਦੀ ਉੱਤੇ ਰੱਖ ਦੇਵੇਗਾ ਅਤੇ ਇਸਨੂੰ ਸਾੜ ਦੇਵੇਗਾ। ਇਸਤੋਂ ਮਗਰੋਂ ਉਹ ਔਰਤ ਨੂੰ ਪਾਣੀ ਪੀਣ ਲਈ ਆਖੇਗਾ।
ਜੇ ਉਸ ਔਰਤ ਨੇ ਆਪਣੇ ਪਤੀ ਦੇ ਖਿਲਾਫ਼ ਪਾਪ ਕੀਤਾ ਹੈ। ਤਾਂ ਪਾਣੀ ਉਸਨੂੰ ਮੁਸੀਬਤ ਵਿੱਚ ਪਾਵੇਗਾ। ਪਾਣੀ ਉਸਦੇ ਸ਼ਰੀਰ ਵਿੱਚ ਜਾਵੇਗਾ ਅਤੇ ਬਹੁਤ ਦੁੱਖ ਦੇਵੇਗਾ। ਜਿਹੜਾ ਵੀ ਬੱਚਾ ਉਸਦੇ ਗਰਭ ਵਿੱਚ ਹੋਵੇਗਾ ਉਹ ਜੰਮਣ ਤੋਂ ਪਹਿਲਾਂ ਹੀ ਮਰ ਜਾਵੇਗਾ ਅਤੇ ਉਹ ਫ਼ੇਰ ਕਦੇ ਵੀ ਬੱਚੇ ਪੈਦਾ ਨਹੀਂ ਕਰ ਸਕੇਗੀ। ਸਾਰੇ ਲੋਕ ਉਸਦੇ ਵਿਰੁੱਧ ਹੋ ਜਾਣਗੇ।
ਪਰ ਜੇ ਉਸ ਔਰਤ ਨੇ ਆਪਣੇ ਪਤੀ ਦੇ ਖਿਲਾਫ਼ ਕੋਈ ਪਾਪ ਨਹੀਂ ਕੀਤਾ ਅਤੇ ਉਹ ਪਵਿੱਤਰ ਹੈ, ਤਾਂ ਜਾਜਕ ਆਖੇਗਾ ਕਿ ਉਹ ਦੋਸ਼ੀ ਨਹੀਂ ਹੈ। ਫ਼ੇਰ ਉਹ ਸਾਧਾਰਣ ਹੋ ਜਾਵੇਗੀ ਅਤੇ ਬੱਚੇ ਪੈਦਾ ਕਰਨ ਦੇ ਯੋਗ ਹੋਵੇਗੀ।
“ਇਸ ਲਈ ਈਰਖਾ ਦੇ ਬਾਰੇ ਇਹ ਬਿਧੀ ਹੈ। ਇਹੀ ਹੈ ਜੋ ਤੁਹਾਨੂੰ ਉਦੋਂ ਕਰਨਾ ਚਾਹੀਦਾ ਹੈ ਜਦੋਂ ਕੋਈ ਔਰਤ ਆਪਣੇ ਵਿਆਹੁਤਾ ਜੀਵਨ ਵਿੱਚ ਪਤੀ ਦੇ ਖਿਲਾਫ਼ ਪਾਪ ਕਰਦੀ ਹੈ।
ਜੇਕਰ ਆਦਮੀ ਈਰਖਾਲੂ ਹੈ ਅਤੇ ਸ਼ੱਕ ਕਰਦਾ ਹੈ ਕਿ ਉਸਦੀ ਪਤਨੀ ਉਸ ਨਾਲ ਵਫ਼ਾਦਾਰ ਨਹੀਂ ਰਹੀ ਤਾਂ ਇਹੀ ਹੈ ਜੋ ਪਤੀ ਨੂੰ ਕਰਨਾ ਚਾਹੀਦਾ ਹੈ। ਜਾਜਕ ਔਰਤ ਨੂੰ ਯਹੋਵਾਹ ਦੇ ਸਨਮੁਖ ਖੜਾ ਹੋਣ ਲਈ ਆਖੇ ਅਤੇ ਇਹ ਸਾਰੀਆਂ ਗੱਲਾਂ ਕਰੇ ਇਹ ਬਿਧੀ ਹੈ।
×
×
Save
Close