BibleAll
Home
Bible
Parallel Reading
About
Contact
Login
Verse of the Day
I love the LORD, because he hath heard my voice and my supplications.
Psalm: 116:1
King James Versions
Tamil Bible
Alkitab Bible
American Standard Version
Bible Latinoamericana Spanish
Biblia Ave Maria
Biblia Cornilescu Română
Biblia Cristiana en Espaคol
Bกblia da Mulher Catขlica
Elberfelder Bible
Hebrew Bible (Tanakh)
Hindi Bible
Holy Bible in Arabic
Holy Bible KJV Apocrypha
Italian Riveduta Bible
La Bible Palore Vivante
La Bible Darby Francis
La Biblia Moderna en Espaคol
La Biblia NTV en Espaคol
Magandang Balita Biblia libre
Malayalam Bible
Marathi Bible
Tagalog Bible
Telugu Bible
The Holy Bible in Spanish
The Holy Bible RSV
The Vietnamese Bible
Urdu Bible
Zulu Bible Offline
Библия. Синодальный перевод
Punjabi Bible
Korean Bible
Select Book Name
ਉਤਪਤ
ਕੂਚ
ਲੇਵੀਆਂ ਦੀ ਪੋਥੀ
ਗਿਣਤੀ
ਬਿਵਸਥਾ ਸਾਰ
ਯਹੋਸ਼ੁਆ
ਰੂਥ
1 ਸਮੂਏਲ
2 ਸਮੂਏਲ
1 ਰਾਜਿਆਂ
2 ਰਾਜਿਆਂ
1 ਇਤਹਾਸ
2 ਇਤਹਾਸ
ਅਜ਼ਰਾ
ਨਹਮਯਾਹ
ਅਸਤਰ
ਅੱਯੂਬ
ਜ਼ਬੂਰ
ਕਹਾਉਤਾਂ
ਉਪਦੇਸ਼ਕ
ਸਲੇਮਾਨ ਦਾ ਗੀਤ
ਯਸਾਯਾਹ
ਯਿਰਮਿਯਾਹ
ਵਿਰਲਾਪ
ਹਿਜ਼ਕੀਏਲ
ਦਾਨੀਏਲ
ਹੋਸ਼ੇਆ
ਯੋਏਲ
ਆਮੋਸ
ਓਬਦਯਾਹ
ਯੂਨਾਹ
ਮੀਕਾਹ
ਨਹੂਮ
ਹਬਕੱੂਕ
ਸਫ਼ਨਯਾਹ
ਹੱਜਈ
ਜ਼ਕਰਯਾਹ
ਮਲਾਕੀ
ਮੱਤੀ
ਮਰਕੁਸ
ਲੂਕਾ
ਯੂਹੰਨਾ
ਰਸੂਲਾਂ ਦੇ ਕਰਤੱਬ
ਰੋਮੀਆਂ ਨੂੰ
1 ਕੁਰਿੰਥੀਆਂ ਨੂੰ
2 ਕੁਰਿੰਥੀਆਂ ਨੂੰ
ਗਲਾਤੀਆਂ ਨੂੰ
ਅਫ਼ਸੀਆਂ ਨੂੰ
ਫ਼ਿਲਿੱਪੀਆਂ ਨੂੰ
ਕੁਲੁੱਸੀਆਂ ਨੂੰ
1 ਥੱਸਲੁਨੀਕੀਆਂ ਨੂੰ
2 ਥੱਸਲੁਨੀਕੀਆਂ ਨੂੰ
1 ਤਿਮੋਥਿਉਸ ਨੂੰ
2 ਤਿਮੋਥਿਉਸ ਨੂੰ
ਤੀਤੁਸ ਨੂੰ
ਫ਼ਿਲੇਮੋਨ ਨੂੰ
ਇਬਰਾਨੀਆਂ ਨੂੰ
ਯਾਕੂਬ
1 ਪਤਰਸ
2 ਪਤਰਸ
1 ਯੂਹੰਨਾ
2 ਯੂਹੰਨਾ
3 ਯੂਹੰਨਾ
ਯਹੂਦਾਹ
ਪਰਕਾਸ਼ ਦੀ ਪੋਥੀ
Chapter
Verse
Go
Prev
Punjabi Bible
Next
ਲੇਵੀਆਂ ਦੀ ਪੋਥੀ : 24
Track Name
00:00
00:00
Chapters
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
ਯਹੋਵਾਹ ਨੇ ਮੂਸਾ ਨੂੰ ਆਖਿਆ,
“ਇਸਰਾਏਲ ਦੇ ਲੋਕਾਂ ਨੂੰ ਹੁਕਮ ਦੇ ਕਿ ਉਹ ਜ਼ੈਤੂਨ ਵਿੱਚੋਂ ਪੀੜਿਆ ਹੋਇਆ ਸ਼ੁਧ ਤੇਲ ਲੈਕੇ ਆਉਣ। ਇਹ ਤੇਲ ਦੀਵਿਆਂ ਲਈ ਹੈ। ਇਹ ਦੀਵੇ ਬਿਨਾ ਬੁਝੇ ਬਲਣੇ ਚਾਹੀਦੇ ਹਨ।
ਹਾਰੂਨ ਮੰਡਲੀ ਵਾਲੇ ਤੰਬੂ ਵਿੱਚ ਯਹੋਵਾਹ ਦੇ ਸਾਮ੍ਹਣੇ ਸ਼ਾਮ ਤੋਂ ਸਵੇਰ ਤੱਕ ਰੌਸ਼ਨੀ ਜਗਦੀ ਰੱਖੇਗਾ। ਇਹ ਰੌਸ਼ਨੀ ਉਸ ਪਰਦੇ ਦੇ ਬਾਹਰ ਹੋਵੇਗੀ ਜਿਹੜਾ ਇਕਰਾਰਨਾਮੇ ਦੇ ਸੰਦੂਕ ਦੇ ਸਾਮ੍ਹਣੇ ਟਂਗਿਆ ਹੋਇਆ ਹੈ। ਇਹ ਨੇਮ ਹਮੇਸ਼ਾ ਜਾਰੀ ਰਹੇਗਾ।
ਹਾਰੂਨ ਨੂੰ ਦੀਵਿਆਂ ਨੂੰ ਹਮੇਸ਼ਾ ਯਹੋਵਾਹ ਦੇ ਅੱਗੇ ਬਲਦੇ ਰਹਿਣ ਲਈ ਸ਼ੁਧ ਸੋਨੇ ਦੇ ਲੈਂਪ ਸਟੈਂਡ ਉੱਤੇ ਰੱਖਣਾ ਚਾਹੀਦਾ ਹੈ।
“ਮੈਦਾ ਲਵੋ ਅਤੇ ਉਸ ਦੀਆਂ
ਰੋਟੀਆਂ ਹੋਣਗੀਆਂ।
ਰੋਟੀ ਦੀ ਹਰ ਕਤਾਰ ਦੇ ਨਾਲ ਸ਼ੁਧ ਲੁਬਾਨ ਰੱਖੋ। ਇਹ ਰੋਟੀ ਲਈ ਯਾਦਗਾਰੀ ਹਿੱਸਾ ਅਤੇ ਯਹੋਵਾਹ ਨੂੰ ਅੱਗ ਦੁਆਰਾ ਚੜਾਵਾ ਹੋਵੇਗਾ।
ਹਰ ਸਬਤ ਦੇ ਦਿਨ, ਜਾਜਕ ਯਹੋਵਾਹ ਦੇ ਸਾਮ੍ਹਣੇ ਕਤਾਰ ਵਿੱਚ ਹਮੇਸ਼ਾ ਨਵੀਆਂ ਰੋਟੀਆਂ ਰੱਖੇਗਾ। ਇਹ ਇਕਰਾਰਨਾਮਾ ਇਸਰਾਏਲ ਦੇ ਲੋਕਾਂ ਲਈ ਸਦਾ ਜਾਰੀ ਰਹੇਗਾ।
ਇਹ ਰੋਟੀ ਹਾਰੂਨ ਅਤੇ ਉਸਦੇ ਪੁੱਤਰਾਂ ਦੀ ਹੋਵੇਗੀ। ਉਹ ਇਸ ਰੋਟੀ ਨੂੰ ਕਿਸੇ ਪਵਿੱਤਰ ਸਥਾਨ ਤੇ ਖਾਣਗੇ। ਕਿਉਂਕਿ ਯਹੋਵਾਹ ਨੂੰ ਅੱਗ ਦੁਆਰਾ ਚੜਾਏ ਗਏ ਚੜਾਵਿਆਂ ਵਿੱਚੋਂ ਸਭ ਤੋਂ ਪਵਿੱਤਰ ਰੋਟੀ ਹਮੇਸ਼ਾ ਲਈ ਹਾਰੂਨ ਦੀ ਹੈ।
ਕਿਸੇ ਇਸਰਾਏਲੀ ਮਾਤਾ ਅਤੇ ਮਿਸਰੀ ਪਿਤਾ ਦੇ ਇੱਕ ਪੁੱਤਰ ਨੇ, ਇਸਰਾਏਲੀ ਲੋਕਾਂ ਦਰਮਿਆਨ ਤੁਰਿਆ ਜਾਂਦਿਆਂ ਡੇਰੇ ਅੰਦਰ ਇੱਕ ਇਸਰਾਏਲੀ ਆਦਮੀ ਨਾਲ ਲੜਨਾ ਸ਼ੁਰੂ ਕਰ ਦਿੱਤਾ।
ਇਸਰਾਏਲੀ ਔਰਤ ਦੇ ਪੁੱਤਰ ਨੇ ਗਾਲ੍ਹਾਂ ਕਢੀਆਂ ਤੇ ਯਹੋਵਾਹ ਦੇ ਨਾਮ ਨੂੰ ਕਲੰਕਤ ਕਰ ਦਿੱਤਾ, ਇਸ ਲਈ ਲੋਕ ਇਸ ਆਦਮੀ ਨੂੰ ਮੂਸਾ ਕੋਲ ਲੈ ਆਏ। (ਉਸਦੀ ਮਾਂ ਦਾ ਨਾਮ ਸ਼ਲੂਮੀਥ ਸੀ ਜਿਹੜੀ ਦਾਨ ਦੇ ਪਰਿਵਾਰ-ਸਮੂਹ ਵਿੱਚੋਂ ਦਿਬਰੀ ਦੀ ਧੀ ਸੀ।)
ਲੋਕਾਂ ਨੇ ਉਸ ਆਦਮੀ ਨੂੰ ਕੈਦੀ ਬਣਾ ਲਿਆ ਅਤੇ ਯਹੋਵਾਹ ਦੇ ਹੁਕਮ ਨੂੰ ਉਨ੍ਹਾਂ ਸਾਮ੍ਹਣੇ ਸਾਫ਼ ਹੋ ਜਾਣ ਦਾ ਇੰਤਜ਼ਾਰ ਕਰਨ ਲੱਗੇ।
ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ,
“ਉਸ ਆਦਮੀ ਨੂੰ, ਜਿਸਨੇ ਸਰਾਪਿਆ ਸੀ, ਡੇਰੇ ਤੋਂ ਬਾਹਰ ਲੈ ਜਾਉ। ਫ਼ੇਰ ਉਨ੍ਹਾਂ ਸਾਰੇ ਲੋਕਾਂ ਨੂੰ ਇਕੱਤਰ ਕਰੋ ਜਿਨ੍ਹਾਂ ਨੇ ਉਸਨੂੰ ਗਾਲ੍ਹਾਂ ਕਢਦਿਆਂ ਸੁਣਿਆ ਸੀ। ਉਨ੍ਹਾਂ ਨੂੰ ਆਪਣੇ ਹੱਥ ਉਸਦੇ ਸਿਰ ਤੇ ਰੱਖਣੇ ਚਾਹੀਦੇ ਹਨ ਅਤੇ ਫ਼ੇਰ ਸਾਰੇ ਲੋਕਾਂ ਨੂੰ ਉਸ ਉੱਤੇ ਪੱਥਰ ਸੁੱਟਕੇ ਉਸਨੂੰ ਮਾਰ ਦੇਣਾ ਚਾਹੀਦਾ ਹੈ।
ਤੈਨੂੰ ਇਸਰਾਏਲ ਦੇ ਲੋਕਾਂ ਨੂੰ ਦੱਸ ਦੇਣਾ ਚਾਹੀਦਾ ਹੈ; ਜੇ ਕੋਈ ਬੰਦਾ ਆਪਣੇ ਪਰਮੇਸ਼ੁਰ ਨੂੰ ਗਾਲ੍ਹ ਕਢਦਾ ਹੈ ਤਾਂ ਉਸਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ।
ਕੋਈ ਵੀ ਬੰਦਾ, ਜਿਹੜਾ ਯਹੋਵਾਹ ਦੇ ਨਾਮ ਦੇ ਵਿਰੁੱਧ ਬੋਲਦਾ ਹੈ, ਮਾਰ ਮੁਕਾਇਆ ਜਾਣਾ ਚਾਹੀਦਾ ਹੈ। ਸਾਰੇ ਲੋਕਾਂ ਨੂੰ ਉਸਨੂੰ ਪੱਥਰ ਮਾਰਨੇ ਚਾਹੀਦੇ ਹਨ। ਪਰਦੇਸੀਆਂ ਨੂੰ ਵੀ ਉਸੇ ਤਰ੍ਹਾਂ ਦੀ ਸਜ਼ਾ ਦੇਣੀ ਚਾਹੀਦੀ ਹੈ ਜਿਹੋ ਜਿਹੀ ਇਸਰਾਏਲ ਵਿੱਚ ਜੰਮੇ ਬੰਦੇ ਨੂੰ ਦਿੱਤੀ ਗਈ। ਜੇ ਕੋਈ ਬੰਦਾ ਯਹੋਵਾਹ ਦੇ ਨਾਮ ਨੂੰ ਸਰਾਪਦਾ ਹੈ ਉਸਨੂੰ ਮਾਰ ਸੁੱਟਣਾ ਚਾਹੀਦਾ ਹੈ।
“ਅਤੇ ਜੇ ਕੋਈ ਬੰਦਾ ਕਿਸੇ ਹੋਰ ਬੰਦੇ ਨੂੰ ਮਾਰ ਦਿੰਦਾ ਹੈ ਤਾਂ ਉਸਨੂੰ ਮਾਰ ਦੇਣਾ ਚਾਹੀਦਾ ਹੈ।
ਜਿਹੜਾ ਬੰਦਾ ਕਿਸੇ ਜਾਨਵਰ ਨੂੰ ਮਾਰ ਦਿੰਦਾ ਹੈ ਜਿਹੜਾ ਕਿਸੇ ਹੋਰ ਬੰਦੇ ਦਾ ਹੈ ਤਾਂ ਉਸਨੂੰ ਉਸਦੀ ਥਾਵੇਂ ਹੋਰ ਜਾਨਵਰ ਦੇਣਾ ਚਾਹੀਦਾ ਹੈ।
“ਅਤੇ ਜੇ ਕੋਈ ਬੰਦਾ ਆਪਣੇ ਗੁਆਂਢੀ ਨੂੰ ਜ਼ਖਮ ਦਿੰਦਾ ਹੈ ਤਾਂ ਉਸੇ ਤਰ੍ਹਾਂ ਦਾ ਜ਼ਖਮ ਉਸ ਬੰਦੇ ਨੂੰ ਦੇਣਾ ਚਾਹੀਦਾ ਹੈ।
ਟੁੱਟੀ ਹੱਡੀ ਬਦਲੇ ਟੁੱਟੀ ਹੱਡੀ, ਅਖ ਬਦਲੇ ਅੱਖ ਦੰਦ ਬਦਲੇ ਦੰਦ। ਜਿਸ ਕਿਸਮ ਦਾ ਜ਼ਖਮ ਕੋਈ ਬੰਦਾ ਕਿਸੇ ਦੂਸਰੇ ਨੂੰ ਦਿੰਦਾ ਹੈ ਉਸ ਬੰਦੇ ਨੂੰ ਵੀ ਉਸੇ ਤਰ੍ਹਾਂ ਦਾ ਜ਼ਖਮ ਦੇਣਾ ਚਾਹੀਦਾ ਹੈ।
ਇਸ ਲਈ ਜੇ ਕੋਈ ਬੰਦਾ ਕਿਸੇ ਜਾਨਵਰ ਨੂੰ ਮਾਰ ਦਿੰਦਾ ਹੈ ਤਾਂ ਉਸ ਬੰਦੇ ਨੂੰ ਜਾਨਵਰ ਦੀ ਕੀਮਤ ਦੇਣੀ ਚਾਹੀਦੀ ਹੈ। ਪਰ ਜੇ ਕੋਈ ਬੰਦਾ ਕਿਸੇ ਦੂਸਰੇ ਬੰਦੇ ਨੂੰ ਮਾਰ ਦਿੰਦਾ ਹੈ ਤਾਂ ਉਸਨੂੰ ਮਾਰ ਦੇਣਾ ਚਾਹੀਦਾ ਹੈ।
“ਇਹ ਕਾਨੂੰਨ ਬੇਲਾਗ ਹੋਵੇਗਾ - ਇਹ ਪਰਦੇਸੀਆਂ ਲਈ ਵੀ ਹੈ ਅਤੇ ਤੁਹਾਡੇ ਆਪਣੇ ਦੇਸ਼ ਦੇ ਲੋਕਾਂ ਲਈ ਵੀ। ਕਿਉਂਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”
ਫ਼ੇਰ ਮੂਸਾ ਨੇ ਇਸਰਾਏਲ ਦੇ ਲੋਕਾਂ ਨਾਲ ਗੱਲ ਕੀਤੀ, ਅਤੇ ਉਨ੍ਹਾਂ ਨੇ ਉਸ ਬੰਦੇ ਨੂੰ, ਡੇਰੇ ਤੋਂ ਬਾਹਰ ਲਿਆਂਦਾ, ਜਿਸਨੇ ਸਰਾਪਿਆ ਸੀ। ਫ਼ੇਰ ਉਨ੍ਹਾਂ ਨੇ ਉਸਨੂੰ ਪੱਥਰਾਂ ਨਾਲ ਮਾਰ ਦਿੱਤਾ। ਇਸ ਤਰ੍ਹਾਂ ਇਸਰਾਏਲ ਦੇ ਲੋਕਾਂ ਨੇ ਬਿਲਕੁਲ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
×
×
Save
Close