BibleAll
Home
Bible
Parallel Reading
About
Contact
Login
Verse of the Day
The LORD is my shepherd; I shall not want.
Psalm: 23:1
King James Versions
Tamil Bible
Alkitab Bible
American Standard Version
Bible Latinoamericana Spanish
Biblia Ave Maria
Biblia Cornilescu Română
Biblia Cristiana en Espaคol
Bกblia da Mulher Catขlica
Elberfelder Bible
Hebrew Bible (Tanakh)
Hindi Bible
Holy Bible in Arabic
Holy Bible KJV Apocrypha
Italian Riveduta Bible
La Bible Palore Vivante
La Bible Darby Francis
La Biblia Moderna en Espaคol
La Biblia NTV en Espaคol
Magandang Balita Biblia libre
Malayalam Bible
Marathi Bible
Tagalog Bible
Telugu Bible
The Holy Bible in Spanish
The Holy Bible RSV
The Vietnamese Bible
Urdu Bible
Zulu Bible Offline
Библия. Синодальный перевод
Punjabi Bible
Korean Bible
Select Book Name
ਉਤਪਤ
ਕੂਚ
ਲੇਵੀਆਂ ਦੀ ਪੋਥੀ
ਗਿਣਤੀ
ਬਿਵਸਥਾ ਸਾਰ
ਯਹੋਸ਼ੁਆ
ਰੂਥ
1 ਸਮੂਏਲ
2 ਸਮੂਏਲ
1 ਰਾਜਿਆਂ
2 ਰਾਜਿਆਂ
1 ਇਤਹਾਸ
2 ਇਤਹਾਸ
ਅਜ਼ਰਾ
ਨਹਮਯਾਹ
ਅਸਤਰ
ਅੱਯੂਬ
ਜ਼ਬੂਰ
ਕਹਾਉਤਾਂ
ਉਪਦੇਸ਼ਕ
ਸਲੇਮਾਨ ਦਾ ਗੀਤ
ਯਸਾਯਾਹ
ਯਿਰਮਿਯਾਹ
ਵਿਰਲਾਪ
ਹਿਜ਼ਕੀਏਲ
ਦਾਨੀਏਲ
ਹੋਸ਼ੇਆ
ਯੋਏਲ
ਆਮੋਸ
ਓਬਦਯਾਹ
ਯੂਨਾਹ
ਮੀਕਾਹ
ਨਹੂਮ
ਹਬਕੱੂਕ
ਸਫ਼ਨਯਾਹ
ਹੱਜਈ
ਜ਼ਕਰਯਾਹ
ਮਲਾਕੀ
ਮੱਤੀ
ਮਰਕੁਸ
ਲੂਕਾ
ਯੂਹੰਨਾ
ਰਸੂਲਾਂ ਦੇ ਕਰਤੱਬ
ਰੋਮੀਆਂ ਨੂੰ
1 ਕੁਰਿੰਥੀਆਂ ਨੂੰ
2 ਕੁਰਿੰਥੀਆਂ ਨੂੰ
ਗਲਾਤੀਆਂ ਨੂੰ
ਅਫ਼ਸੀਆਂ ਨੂੰ
ਫ਼ਿਲਿੱਪੀਆਂ ਨੂੰ
ਕੁਲੁੱਸੀਆਂ ਨੂੰ
1 ਥੱਸਲੁਨੀਕੀਆਂ ਨੂੰ
2 ਥੱਸਲੁਨੀਕੀਆਂ ਨੂੰ
1 ਤਿਮੋਥਿਉਸ ਨੂੰ
2 ਤਿਮੋਥਿਉਸ ਨੂੰ
ਤੀਤੁਸ ਨੂੰ
ਫ਼ਿਲੇਮੋਨ ਨੂੰ
ਇਬਰਾਨੀਆਂ ਨੂੰ
ਯਾਕੂਬ
1 ਪਤਰਸ
2 ਪਤਰਸ
1 ਯੂਹੰਨਾ
2 ਯੂਹੰਨਾ
3 ਯੂਹੰਨਾ
ਯਹੂਦਾਹ
ਪਰਕਾਸ਼ ਦੀ ਪੋਥੀ
Chapter
Verse
Go
Prev
Punjabi Bible
Next
ਯਸਾਯਾਹ : 41
Track Name
00:00
00:00
Chapters
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
34
35
36
37
38
39
40
41
42
43
44
45
46
47
48
49
50
51
52
53
54
55
56
57
58
59
60
61
62
63
64
65
66
ਆਖਦਾ ਹੈ ਯਹੋਵਾਹ, "ਦੂਰ ਦੁਰਾਡੇ ਦੇ ਦੇਸ਼ੋ, ਹੋ ਜਾਵੋ ਸ਼ਾਂਤ ਅਤੇ ਆ ਜਾਵੋ ਮੇਰੇ ਵੱਲ! ਕੌਮੋ ਬਹਾਦੁਰ ਬਣੋ। ਮੇਰੇ ਵੱਲ ਆਵੋ ਤੇ ਗੱਲ ਕਰੋ। ਮਿਲਾਂਗੇ ਅਸੀਂ ਇੱਕ ਦੂਜੇ ਨਾਲ ਤੇ ਨਿਰਣਾ ਕਰਾਂਗੇ ਅਸੀਂ ਕਿ ਕੌਣ ਸਹੀ ਹੈ।
ਦੇਵੋ ਮੈਨੂੰ ਜਵਾਬ ਇਨ੍ਹਾਂ ਸਵਾਲਾਂ ਦੇ: ਕਿਸ ਨੇ ਜਗਾਇਆ ਉਸ ਬੰਦੇ ਨੂੰ ਆ ਰਿਹਾ ਹੈ ਜੋ ਪੂਰਬ ਵੱਲੋਂ? ਨੇਕੀ ਉਸਦੇ ਨਾਲ ਤੁਰਦੀ ਹੈ। ਇਸਤੇਮਾਲ ਕਰਦਾ ਹੈ ਉਹ ਤਲਵਾਰ ਆਪਣੀ ਨੂੰ ਤੇ ਹਰਾ ਦਿੰਦਾ ਹੈ ਕੌਮਾਂ ਨੂੰ ਬਣ ਜਾਂਦੇ ਨੇ ਖਾਕ ਉਹ। ਇਸਤੇਮਾਲ ਕਰਦਾ ਹੈ ਉਹ ਆਪਣੀ ਕਮਾਨ ਦਾ ਤੇ ਜਿਤ੍ਤਦਾ ਹੈ ਰਾਜਿਆਂ ਨੂੰ ਭੱਜ ਜਾਂਦੇ ਨੇ ਉਹ ਹਵਾ ਦੇ ਉਡਾੇ ਤਿਨਕਿਆਂ ਵਾਂਗ।
ਪਿਛ੍ਛਾ ਕਰਦਾ ਹੈ ਉਹ ਫ਼ੌਜਾਂ ਦਾ ਤੇ ਹੁੰਦਾ ਨਹੀਂ ਕਦੇ ਜ਼ਖਮੀ। ਜਾਂਦਾ ਹੈ ਉਹ ਉਨ੍ਹਾਂ ਥਾਵਾਂ ਉੱਤੇ ਜਿੱਥੇ ਗਿਆ ਨਹੀਂ ਪਹਿਲਾਂ ਕਦੇ ਵੀ ਉਹ।
ਕੌਣ ਕਾਰਣ ਬਣਿਆ ਇਨ੍ਹਾਂ ਗੱਲਾਂ ਦੇ ਵਾਪਰਨ ਦਾ? ਕਿਸਨੇ ਕੀਤਾ ਇਹ ਸਭ? ਕਿਸਨੇ ਬੁਲਾਇਆ ਸਮੂਹ ਲੋਕਾਂ ਨੂੰ ਸ਼ੁਰੂਆਤ ਤੋਂ? ਮੈਂ, ਯਹੋਵਾਹ ਨੇ, ਇਹ ਗੱਲਾਂ ਕੀਤੀਆਂ! ਮੈਂ, ਯਹੋਵਾਹ, ਹੀ ਪਹਿਲਾ ਹਾਂ।ਮੈਂ ਸ਼ੁਰੂ ਤੋਂ ਹੀ ਇੱਥੇ ਸਾਂ ਅਤੇ ਮੈਂ ਇੱਥੇ ਸਾਰੀਆਂ ਚੀਜਾਂ ਖਤਮ ਹੋਣ ਤੋਂ ਬਾਅਦ ਵੀ ਰਹਾਂਗਾ।
ਤੁਸੀਂ ਸਮੂਹ ਦੂਰ-ਦੁਰਾਡੇ ਸਬਾਨੋ ਦੇਖੋ, ਅਤੇ ਭੈਭੀਤ ਹੋ ਜਾਵੋ! ਤੁਸੀਂ ਧਰਤੀ ਦਿਓ ਸਮੂਹ ਦੂਰ-ਦੁਰਾਡੇ ਸਬਾਨੋ, ਡਰ ਨਾਲ ਕੰਬ ਜਾਵੋ! ਇੱਥੇ ਆਵੋ ਤੇ ਮੇਰੀ ਗੱਲ ਸੁਣੋ!" ਅਤੇ ਉਹ ਆ ਗਏ।
"ਕਾਮੇ ਇੱਕ ਦੂਜੇ ਦੀ ਸਹਾਇਤਾ ਕਰਦੇ ਹਨ। ਉਹ ਇੱਕ ਦੂਜੇ ਨੂੰ ਮਜ਼ਬੂਤ ਹੋਣ ਲਈ ਉਤਸਾਹਿਤ ਕਰਦੇ ਹਨ।
ਇੱਕ ਕਾਮਾ ਤਰਾਸ਼ਦਾ ਹੈ ਲੱਕੜ ਨੂੰ ਮੂਰਤੀ ਬਨਾਉਣ ਲਈ ਉਹ ਉਤਸਾਹਿਤ ਕਰਦਾ ਹੈ ਉਸ ਬੰਦੇ ਨੂੰ ਜਿਹੜਾ ਸੋਨੇ ਦਾ ਕੰਮ ਕਰਦਾ ਹੈ। ਦੂਸਰਾ ਬੰਦਾ ਇਸਤੇਮਾਲ ਕਰਦਾ ਹੈ ਹਬੌੜੇ ਦਾ ਅਤੇ ਧਾਤ ਨੂੰ ਸਿਧ੍ਧਾ ਕਰਦਾ ਹੈ। ਫ਼ੇਰ ਉਹ ਕਾਮਾ ਆਹਰਣ ਉੱਤੇ ਕੰਮ ਕਰਦੇ ਬੰਦੇ ਨੂੰ ਉਤਸਾਹਿਤ ਕਰਦਾ ਹੈ। ਇਹ ਆਖਰੀ ਕਾਮਾ ਆਖਦਾ ਹੈ, 'ਇਹ ਕੰਮ ਚੰਗਾ ਹੈ, ਧਾਤ ਬਾਹਰ ਨਹੀਂ ਆਵੇਗੀ।' ਫ਼ੇਰ ਉਹ ਮੂਰਤੀ ਨੂੰ ਆਧਾਰ ਉੱਤੇ ਗਡ੍ਡਦਾ ਹੈ ਤਾਂ ਜੋ ਇਹ ਡਿੱਗੇ ਨਾ। ਅਤੇ ਇਹ ਕਦੇ ਨਹੀਂ ਹਿਲਦੀ!"
ਯਹੋਵਾਹ ਆਖਦਾ ਹੈ: "ਇਸਰਾਏਲ, ਤੂੰ ਮੇਰਾ ਸੇਵਕ ਹੈ। ਯਾਕੂਬ ਤੈਨੂੰ ਮੈਂ ਚੁਣਿਆ ਸੀ। ਤੂੰ ਅਬਰਾਹਾਮ ਦੇ ਪਰਿਵਾਰ ਵਿੱਚੋਂ ਹੈਂ। ਅਤੇ ਮੈਂ ਅਬਰਾਹਾਮ ਨੂੰ ਪਿਆਰ ਕਰਦਾ ਸਾਂ।
ਤੂੰ ਦੂਰ-ਦੁਰਾਡੇ ਦੇਸ਼ ਵਿੱਚ ਸੈਂ, ਪਰ ਮੈਂ ਤੇਰੇ ਤੀਕ ਪਹੁੰਚਿਆ ਸਾਂ। ਮੈਂ ਤੈਨੂੰ ਉਸ ਦੂਰ-ਦੁਰਾਡੀ ਥਾਂ ਤੋਂ ਬੁਲਾਇਆ ਸੀ। ਮੈਂ ਆਖਿਆ ਸੀ, 'ਤੂੰ ਮੇਰਾ ਸੇਵਕ ਹੈਂ।' ਮੈਂ ਤੈਨੂੰ ਚੁਣਿਆ ਸੀ। ਅਤੇ ਮੈਂ ਤੈਨੂੰ ਨਹੀਂ ਤਿਆਗਿਆ ਹੈ।
ਫ਼ਿਕਰ ਨਾ ਕਰ, ਮੈਂ ਤੇਰੇ ਨਾਲ ਹਾਂ। ਭੈਭੀਤ ਨਾ ਹੋ, ਮੈਂ ਤੇਰਾ ਪਰਮੇਸ਼ੁਰ ਹਾਂ। ਮੈਂ ਤੈਨੂੰ ਮਜ਼ਬੂਤ ਬਣਾਵਾਂਗਾ। ਮੈਂ ਤੇਰੀ ਸਹਾਇਤਾ ਕਰਾਂਗਾ। ਮੈਂ ਤੈਨੂੰ ਆਪਣੇ ਚੰਗੇ ਸੱਜੇ ਹੱਥ ਨਾਲ ਸਹਾਰਾ ਦਿਆਂਗਾ।
ਦੇਖ, ਕੁਝ ਲੋਕੀ ਤੇਰੇ ਨਾਲ ਨਾਰਾਜ਼ ਹਨ। ਪਰ ਉਹ ਸ਼ਰਮਸਾਰ ਹੋਵਣਗੇ। ਤੇਰੇ ਦੁਸ਼ਮਣ ਗੁਆਚ ਜਾਵਣਗੇ ਅਤੇ ਗੁੰਮ ਜਾਣਗੇ।
ਤੂੰ ਉਨ੍ਹਾਂ ਲੋਕਾਂ ਨੂੰ ਭਾਲੇਁਗਾ ਜਿਹੜੇ ਤੇਰੇ ਖਿਲਾਫ਼ ਹਨ, ਪਰ ਉਹ ਤੈਨੂੰ ਨਹੀਂ ਲੱਭਣਗੇ। ਜਿਹੜੇ ਲੋਕ ਤੇਰੇ ਵਿਰੁੱਧ ਲੜੇ ਸਨ ਪੂਰੀ ਤਰ੍ਹਾਂ ਅਲੋਪ ਹੋ ਜਾਣਗੇ।
ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ। ਮੈਂ ਤੇਰਾ ਸੱਜਾ ਹੱਥ ਫ਼ੜਿਆ ਹੋਇਆ ਹੈ। ਅਤੇ ਮੈਂ ਤੈਨੂੰ ਆਖਦਾ ਹਾਂ: ਭੈਭੀਤ ਨਾ ਹੋ। ਮੈਂ ਤੇਰੀ ਸਹਾਇਤਾ ਕਰਾਂਗਾ।
ਮੁੱਲਵਾਨ ਯਹੂਦਾਹ, ਭੈਭੀਤ ਨਾ ਹੋ! ਮੇਰੇ ਪਿਆਰੇ ਇਸਰਾਏਲ ਦੇ ਬੰਦਿਓ, ਡਰੋ ਨਾ! ਮੈਂ ਸੱਚਮੁੱਚ ਤੁਹਾਡੀ ਸਹਾਇਤਾ ਕਰਾਂਗਾ।" ਯਹੋਵਾਹ ਨੇ ਖੁਦ ਆਖੀਆਂ ਇਹ ਗੱਲਾਂ। ਇਸਰਾਏਲ ਦਾ ਪਵਿੱਤਰ ਪੁਰਖ, ਉਹ ਜੋ ਤੁਹਾਨੂੰ ਬਚਾਉਂਦਾ ਹੈ, ਉਸਨੇ ਆਖੀਆਂ ਇਹ ਗੱਲਾਂ:
"ਦੇਖੋ, ਮੈਂ ਤੁਹਾਨੂੰ ਫ਼ਸਲ ਕੁਟ੍ਟਣ ਵਾਲੇ ਤਖਤੇ ਵਾਂਗ ਬਣਾ ਦਿੱਤਾ ਹੈ। ਉਸ ਸੰਦ ਦੇ ਦੰਦ ਬਹੁਤ ਤਿਖ੍ਖੇ ਹਨ ਕਿਸਾਨ ਇਸ ਦਾ ਇਸਤੇਮਾਲ ਅਨਾਜ਼ ਦਾ ਛਿਲਕਾ ਲਾਹੁਣ ਲਈ ਕਰਦੇ ਹਨ। ਤੁਸੀਂ ਪਹਾੜਾਂ ਉੱਤੇ ਚੱਲੋਂਗੇ ਤੇ ਇਨ੍ਹਾਂ ਨੂੰ ਕੁਚਲ ਦਿਓਁਗੇ। ਤੁਸੀਂ ਪਹਾੜੀਆਂ ਨੂੰ ਉਸ ਤੂੜੀ ਵਾਂਗ ਬਣਾ ਦਿਓਁਗੇ।
ਤੁਸੀਂ ਉਨ੍ਹਾਂ ਨੂੰ ਹਵਾ ਵਿੱਚ ਸੁੱਟ ਦਿਓਁਗੇ, ਤੇ ਹਵਾ ਉਨ੍ਹਾਂ ਨੂੰ ਉਡਾ ਕੇ ਖਿੰਡਾ ਦੇਵੇਗੀ। ਫ਼ੇਰ ਤੁਸੀਂ ਯਹੋਵਾਹ ਦੇ ਨਮਿੱਤ ਖੁਸ਼ ਹੋਵੋਂਗੇ। ਤੁਸੀਂ ਇਸਰਾਏਲ ਦੇ ਉਸ ਪਵਿੱਤਰ ਪੁਰਖ ਦਾ ਬਹੁਤ ਮਾਣ ਕਰੋਂਗੇ।"
"ਗਰੀਬ ਤੇ ਲੋੜਵਂਦ ਪਾਣੀ ਦੀ ਤਲਾਸ਼ ਕਰਦੇ ਨੇ ਪਰ ਉਨ੍ਹਾਂ ਨੂੰ ਇਹ ਕਿਤੇ ਵੀ ਨਹੀਂ ਮਿਲਦਾ। ਉਹ ਪਿਆਸੇ ਨੇ। ਉਨ੍ਹਾਂ ਦੀਆਂ ਜੀਭਾਂ ਖੁਸ਼ਕ ਹਨ। ਮੈਂ ਉਨ੍ਹਾਂ ਦੀਆਂ ਪ੍ਰਾਰਬਨਾਵਾਂ ਨੂੰ ਸੁਣਾਂਗਾ। ਮੈਂ ਉਨ੍ਹਾਂ ਨੂੰ ਛੱਡਕੇ ਨਹੀਂ ਜਾਵਾਂਗਾ ਤੇ ਮਰਨ ਨਹੀਂ ਦਿਆਂਗਾ।
ਮੈਂ ਸੁੱਕੀਆਂ ਪਹਾੜੀਆਂ ਉੱਤੇ ਨਦੀਆਂ ਵਗਾ ਦਿਆਂਗਾ, ਮੈਂ ਵਾਦੀਆਂ ਵਿੱਚੋਂ ਚਸ਼ਮੇ ਵਗਾ ਦਿਆਂਗਾ। ਮੈਂ ਮਾਰੂਬਲ ਨੂੰ ਪਾਣੀ ਦੀ ਭਰੀ ਹੋਈ ਝੀਲ ਵਿੱਚ ਬਦਲ ਦਿਆਂਗਾ। ਓਥੇ, ਉਸ ਖੁਸ਼ਕ ਧਰਤੀ ਵਿੱਚ ਪਾਣੀ ਦੇ ਚਸ਼ਮੇ ਹੋਣਗੇ।
ਮਾਰੂਬਲ ਅੰਦਰ ਰੁੱਖ ਉੱਗਣਗੇ। ਓਥੇ ਦਿਆਰ, ਸ਼ਿੱਟਾਹ, ਜ਼ੈਤੂਨ, ਸਰੂ, ਫ਼ਰ ਅਤੇ ਪਾਈਨ ਦੇ ਰੁੱਖ ਹੋਣਗੇ।
ਲੋਕ ਇਨ੍ਹਾਂ ਗੱਲਾਂ ਨੂੰ ਦੇਖਣਗੇ ਤੇ ਉਹ ਜਾਣ ਲੈਣਗੇ ਕਿ ਇਹ ਸਭ ਕੁਝ ਯਹੋਵਾਹ ਦੀ ਸ਼ਕਤੀ ਨੇ ਕੀਤਾ ਹੈ। ਲੋਕ ਇਨ੍ਹਾਂ ਚੀਜ਼ਾਂ ਨੂੰ ਦੇਖਣਗੇ, ਤੇ ਉਹ ਜਾਨਣ ਲੱਗ ਪੈਣਗੇ ਕਿ ਇਸਰਾਏਲ ਦੇ ਪਵਿੱਤਰ ਪੁਰਖ ਨੇ ਇਹ ਗੱਲਾਂ ਕੀਤੀਆਂ ਨੇ।"
ਯਾਕੂਬ ਦਾ ਰਾਜਾ, ਯਹੋਵਾਹ ਆਖਦਾ ਹੈ, "ਆਓ ਦੱਸੋ ਆਪਣੀਆਂ ਦਲੀਲਾਂ। ਦਿਖਾਓ ਮੈਨੂੰ ਆਪਣਾ ਸਬੂਤ, ਅਤੇ ਅਸੀਂ ਨਿਰਣਾ ਕਰ ਲਵਾਂਗੇ ਕਿ ਕਿਹੜੀਆਂ ਗੱਲਾਂ ਸਹੀ ਹਨ।
ਤੁਹਾਡੀਆਂ ਮੂਰਤੀਆਂ ਇੱਥੇ ਆਉਣ ਤੇ ਸਾਨੂੰ ਦੱਸਣ ਕਿ ਕੀ ਹੋ ਰਿਹਾ ਹੈ।"ਆਦਿ ਵਿੱਚ ਕੀ ਵਾਪਰਿਆ? ਭਵਿੱਖ ਵਿੱਚ ਕੀ ਵਾਪਰੇਗਾ? ਦੱਸੋ ਸਾਨੂੰ! ਅਸੀਂ ਧਿਆਨ ਨਾਲ ਸੁਣਾਂਗੇ। ਫ਼ੇਰ ਅਸੀਂ ਜਾਣ ਲਵਾਂਗੇ ਕਿ ਅੱਗੋਂ ਕੀ ਹੋਵੇਗਾ।
ਸਾਨੂੰ ਉਹ ਗੱਲਾਂ ਦੱਸੋ ਜਿਨ੍ਹਾਂ ਦੀ ਸਾਨੂੰ ਇਹ ਜਾਨਣ ਲਈ ਤਲਾਸ਼ ਕਰਨੀ ਚਾਹੀਦੀ ਹੈ ਕਿ ਕੀ ਵਾਪਰੇਗਾ। ਫ਼ੇਰ ਅਸੀਂ ਵਿਸ਼ਵਾਸ ਕਰ ਲਵਾਂਗੇ ਕਿ ਤੁਸੀਂ ਸੱਚਮੁੱਚ ਦੇਵਤੇ ਹੋ। ਕੁਝ ਕਰੋ! ਕੁਝ ਵੀ ਕਰੋ, ਚੰਗਾ ਜਾਂ ਬੁਰਾ! ਫ਼ੇਰ ਅਸੀਂ ਦੇਖ ਸਕਾਂਗੇ ਕਿ ਤੁਸੀਂ ਜਿਉਂਦੇ ਹੋ। ਅਤੇ ਅਸੀਂ ਤੁਹਾਡੇ ਪਿੱਛੇ ਲੱਗ ਪਵਾਂਗਾ।
"ਦੇਖੋ, ਝੂਠੇ ਦੇਵਤਿਓ, ਤੁਸੀਂ ਕੁਝ ਵੀ ਨਹੀਂ ਨਾਲੋਂ ਵੀ ਘੱਟ ਹੋ! ਤੁਸੀਂ ਕੁਝ ਵੀ ਨਹੀਂ ਕਰ ਸਕਦੇ! ਸਿਰਫ਼ ਨਿਕਂਮਾ ਬੰਦਾ ਹੀ ਤੁਹਾਡੀ ਉਪਾਸਨਾ ਕਰਨੀ ਚਾਹੇਗਾ!"
"ਉੱਤਰ ਵਿੱਚ ਮੈਂ ਇੱਕ ਬੰਦੇ ਨੂੰ ਜਗਾਇਆ। ਉਹ ਪੂਰਬ ਵੱਲੋਂ, ਜਿੱਥੋਂ ਸੂਰਜ ਉੱਗਦਾ, ਆ ਰਿਹਾ ਹੈ। ਉਹ ਮੇਰੇ ਨਾਮ ਦੀ ਉਪਾਸਨਾ ਕਰਦਾ ਹੈ। ਉਹ ਬੰਦਾ ਜਿਹੜਾ ਭਾਂਡੇ ਘੜਦਾ ਹੈ, ਗਿਲ੍ਲੀ ਮਿੱਟੀ ਨੂੰ ਮਿਧ੍ਧਦਾ ਹੈ।" ਇਸੇ ਤਰ੍ਹਾਂ ਹੀ, ਇਹ ਖਾਸ ਬੰਦਾ ਰਾਜਿਆਂ ਨੂੰ ਮਿਧ੍ਧੇਗਾ।
ਇਸਦੇ ਵਾਪਰਨ ਤੋਂ ਪਹਿਲਾਂ ਹੀ ਸਾਨੂੰ ਇਸ ਬਾਰੇ ਕਿਸਨੇ ਦੱਸਿਆ! ਉਸ ਨੂੰ, ਸਾਨੂੰ ਪਰਮੇਸ਼ੁਰ ਆਖਣਾ ਚਾਹੀਦਾ ਹੈ। ਕੀ ਤੁਹਾਡੀਆਂ ਮੂਰਤੀਆਂ ਵਿੱਚੋਂ ਕਿਸੇ ਇੱਕ ਨੇ ਵੀ ਇਹ ਗੱਲਾਂ ਦਸੀਆਂ ਸਨ? ਨਹੀਂ! ਉਨ੍ਹਾਂ ਮੂਰਤੀਆਂ ਵਿੱਚੋਂ ਸਾਨੂੰ ਕਿਸੇ ਨੇ ਵੀ ਇਹ ਗੱਲਾਂ ਨਹੀਂ ਦਸੀਆਂ ਸਨ। ਉਨ੍ਹਾਂ ਮੂਰਤੀਆਂ ਨੇ ਇੱਕ ਵੀ ਸ਼ਬਦ ਨਹੀਂ ਬੋਲਿਆ ਸੀ ਅਤੇ ਉਹ ਝੂਠੇ ਦੇਵਤੇ ਉਨ੍ਹਾਂ ਸ਼ਬਦਾਂ ਨੂੰ ਨਹੀਂ ਸੁਣ ਸਕਦੇ ਜੋ ਤੁਸੀਂ ਬੋਲਦੇ ਹੋ।
ਮੈਂ, ਯਹੋਵਾਹ, ਹੀ ਸੀਯੋਨ ਨੂੰ ਇਨ੍ਹਾਂ ਗੱਲਾਂ ਬਾਰੇ ਦੱਸਣ ਵਾਲਾ ਉਹ ਪਹਿਲਾ ਵਿਅਕਤੀ ਸੀ। ਮੈਂ ਯਰੂਸ਼ਲਮ ਵੱਲ, ਇਸ ਸੰਦੇਸ਼ ਨਾਲ ਇੱਕ ਹਲਕਾਰਾ ਭੇਜਿਆ ਸੀ: "ਦੇਖੋ, ਤੁਹਾਡੇ ਬੰਦੇ ਵਾਪਸ ਪਰਤ ਰਹੇ ਹਨ!"
ਮੈਂ ਉਨ੍ਹਾਂ ਝੂਠਿਆਂ ਦੇਵਤਿਆਂ ਵੱਲ ਦੇਖਿਆ ਹੈ। ਉਨ੍ਹਾਂ ਵਿੱਚੋਂ ਕੋਈ ਵੀ ਇੰਨਾ ਸਿਆਣਾ ਨਹੀਂ ਸੀ ਕਿ ਕੁਝ ਵੀ ਆਖ ਸਕੇ। ਮੈਂ ਉਨ੍ਹਾਂ ਨੂੰ ਸਵਾਲ ਪੁੱਛੇ, ਅਤੇ ਉਨ੍ਹਾਂ ਨੇ ਇੱਕ ਵੀ ਸ਼ਬਦ ਨਹੀਂ ਬੋਲਿਆ!
ਉਹ ਸਾਰੇ ਹੀ ਦੇਵਤੇ ਕੁਝ ਵੀ ਨਹੀਂ ਨਾਲੋਂ ਵੀ ਘੱਟ ਹਨ। ਉਹ ਕੁਝ ਵੀ ਨਹੀਂ ਕਰ ਸਕਦੇ! ਉਹ ਮੂਰਤੀਆਂ ਬਿਲਕੁਲ ਹੀ ਨਿਕਂਮੀਆਂ ਹਨ!
×
×
Save
Close